ਖੇਤੀ ਆਰਡੀਨੈਂਸਾ ਵਿਰੁੱਧ ਪਿੰਡ ਚੱਬਾ ਦੇ ਕਿਸਾਨਾਂ, ਔਰਤਾਂ ਅਤੇ ਬੱਚਿਆਂ ਨੇ ਕੱਢਿਆ ਮਾਰਚ - marched together against the Agriculture Ordinance
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8936675-thumbnail-3x2-asr.jpg)
ਅੰਮ੍ਰਿਤਸਰ: ਆਰਡੀਨੈਂਸ ਖ਼ਿਲਾਫ਼ ਜਿੱਥੇ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਹੈ ਉੱਥੇ ਹੀ ਅੱਜ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਪਿੰਡ ਚੱਬਾ ਦੇ ਕਿਸਾਨਾ ਵੱਲੋਂ ਔਰਤਾਂ ਅਤੇ ਬੱਚਿਆਂ ਨਾਲ ਮਿਲ ਕੇ ਇੱਕ ਮਾਰਚ ਕੱਢਿਆ ਗਿਆ। ਇਸ ਵਿੱਚ ਦੁਕਾਨਾਦਾਰਾ ਭਰਾਵਾਂ ਨੂੰ ਪੰਜਾਬ ਬੰਦ ਵਿੱਚ ਸਹਿਯੋਗ ਕਰਨ ਅਤੇ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਸਬੰਧੀ ਸੁਚੇਤ ਕਰਦਿਆਂ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਕਿਸਾਨ ਜਥੇਬੰਦੀਆਂ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਇਨ੍ਹਾਂ ਖੇਤੀ ਆਰਡੀਨੈਂਸਾਂ ਨਾਲ ਸਿਰਫ਼ ਦੇਸ਼ ਦਾ ਕਿਸਾਨ ਹੀ ਨਹੀਂ ਸਗੋ ਹਰ ਵਰਗ ਦੇ ਲੌਕ ਪ੍ਰਭਾਵਿਤ ਹੋਣਗੇ।