ਕਿਸਾਨਾਂ ਨੇ ਪਨਸਪ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ - ਝੋਨੇ ਦੀ ਫ਼ਸਲ ਦੇ ਸੀਜ਼ਨ
🎬 Watch Now: Feature Video
ਗੁਰਦਾਸਪੁਰ: ਝੋਨੇ ਦੀ ਫ਼ਸਲ ਦੇ ਸੀਜ਼ਨ ਨੂੰ ਖਤਮ ਹੋਇਆ, ਅਜੇ 3 ਮਹੀਨੇ ਬੀਤ ਚੁੱਕੇ ਹਨ, ਪਰ ਗੁਰਦਾਸਪੁਰ ਵਿੱਚ ਪਿਛਲੇ ਢਾਈ ਮਹੀਨਿਆਂ ਤੋਂ ਗੁਰਦਾਸਪੁਰ ਨਾਲ ਸਬੰਧਤ 100 ਦੇ ਕਰੀਬ ਕਿਸਾਨਾਂ ਨੂੰ ਉਹਨਾਂ ਦੀ ਸਰਕਾਰ ਨੂੰ ਵੇਚੀ ਫਸਲ ਦੀ ਅਦਾਇਗੀ ਪਨਸਪ ਵੱਲੋਂ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕਿਸਾਨਾਂ ਨੇ ਪਨਸਪ ਦਫ਼ਤਰ ਅੱਗੇ ਧਰਨਾ ਲਗਾ ਕੇ ਅਧਿਕਾਰੀਆਂ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਇਕ ਰਾਈਸ ਮਿੱਲ ਦੇ ਮਲਿਕ ਨੇ ਪਨਸਪ ਅਦਾਰੇ ਨਾਲ ਧੋਖਾਧੜੀ ਕਰ ਕਿਸਾਨਾਂ ਦੀ 96 ਹਜ਼ਾਰ ਦੇ ਕਰੀਬ ਝੋਨੇ ਦੀਆਂ ਬੋਰੀ ਨੂੰ ਖੁਰਦ ਬੁਰਦ ਕੀਤਾ ਸੀ। ਜਿਸ ਦੇ ਪੈਸੇ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲ ਰਹੇ।