ਨਹਿਰੀ ਪਾਣੀ ਦੀ ਚੋਰੀ ਨੂੰ ਲੈਕੇ ਕਿਸਾਨਾਂ ਨੇ ਲਾਇਆ ਧਰਨਾ - ਧਰਨਾ ਜਾਰੀ ਰਹੇਗਾ
🎬 Watch Now: Feature Video

ਫਾਜ਼ਿਲਕਾ:ਨਹਿਰੀ ਪਾਣੀ ਦੀ ਹੋ ਰਹੀਂ ਚੋਰੀ ਨੂੰ ਲੈਕੇ ਕਿਸਾਨਾਂ ਨੇ ਅਬੋਹਰ ਹਨੂੰਮਾਨਗੜ ਰੋਡ ਤੇ ਧਰਨਾ ਲਗਾਇਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪਾਣੀ ਚੋਰੀ ਕਰਨ ਵਾਲਿਆ ਤੇ ਮੁਕੱਦਮਾ ਦਰਜ ਨਹੀਂ ਹੁੰਦਾ ਉਨਾਂ ਦਾ ਧਰਨਾ ਜਾਰੀ ਰਹੇਗਾ।ਕਿਸਾਨਾਂ ਦਾ ਧਰਨਾ ਉਠਾਉਣ ਦੇ ਲਈ ਮੌਕੇ ਤੇ ਨਹਿਰੀ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਜਿੰਨਾਂ ਨੇ ਕਿਸਾਨਾਂ ਦੀਆਂ ਸਮੱਸਿਆ ਸੁਣਦਿਆਂ ਉਨਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਦੂਜੇ ਪਾਸੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਹ ਧਰਨਾ ਨਹੀਂ ਚੁੱਕਣਗੇ।ਇਸ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਵੈਸੇ ਤਾਂ ਨਹਿਰ ਵਿੱਚ ਪਾਣੀ ਘੱਟ ਹੀ ਆਉਂਦਾ ਹੈ ਜਿਸ ਦੇ ਚਲਦਿਆਂ 4 ਮਹੀਨਿਆਂ ਤੋਂ ਲੰਬੀ ਨਹਿਰ ਦਾ ਪਾਣੀ ਬਿਲਕੁਲ ਬੰਦ ਸੀ।ਹੁਣ ਗਰਮੀ ਦੇ ਚਲਦਿਆਂ ਪਾਣੀ ਦੀ ਬਹੁਤ ਜ਼ਰੂਰਤ ਹੈ।