ਕਿਸਾਨਾਂ ਵੱਲੋਂ ਐਫ.ਸੀ.ਆਈ ਗੁਦਾਮ ਦੇ ਬਾਹਰ ਕੀਤਾ ਗਿਆ ਧਰਨਾ ਪ੍ਰਦਰਸ਼ਨ - ਫਸਲ ਦੀ ਸਿੱਧੀ ਅਦਾਇਗੀ
🎬 Watch Now: Feature Video
ਕਪੂਰਥਲਾ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਵਲੋਂ ਐਫ.ਸੀ.ਆਈ ਗੁਦਾਮਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਨੂੰ ਲੈਕੇ ਫਗਵਾੜਾ ਦੇ ਖੇੜਾ ਰੋਡ ਫਾਟਕ ਨਜ਼ਦੀਕ ਕਿਸਾਨਾਂ ਵਲੋਂ ਐਫ.ਸੀ.ਆਈ ਗੁਦਾਮ ਦੇ ਬਾਹਰ ਧਰਨਾ ਦਿੱਤਾ ਗਿਆ। ਦਰਅਸਲ ਐਫ.ਸੀ.ਆਈ ਦਾ ਫਰਮਾਨ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ। ਇਸ ਨੂੰ ਲੈਕੇ ਕਿਸਾਨਾਂ ਦਾ ਕਹਿਣਾ ਕਿ ਜਿਆਦਾ ਗਿਣਤੀ 'ਚ ਕਿਸਾਨ ਠੇਕੇ 'ਤੇ ਜ਼ਮੀਨਾਂ ਲੈਕੇ ਖੇਤੀ ਕਰਦੇ ਹਨ, ਜਿਸ ਕਾਰਨ ਉਨ੍ਹਾਂ 'ਤੇ ਇਸਦਾ ਸਿੱਧਾ ਅਸਰ ਪਵੇਗਾ। ਇਸ ਲਈ ਕਿਸਾਨਾਂ ਦੀ ਮੰਗ ਹੈ ਕਿ ਤੁਰੰਤ ਇਹ ਕਾਨੂੰਨ ਵਾਪਸ ਲਿਆ ਜਾਵੇ।