ਕਿਸਾਨਾਂ ਨੇ ਘੇਰੇ ਗੁਰਪ੍ਰੀਤ ਕਾਂਗੜ, ਭਖੇ ਮਹੌਲ ਦੀਆਂ ਤਸਵੀਰਾਂ ਆਈਆਂ ਸਾਹਮਣੇ - Farmers protest
🎬 Watch Now: Feature Video
ਬਠਿੰਡਾ: ਸੂਬੇ ਦੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦੇ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਕਿਸਾਨਾਂ ਦੇ ਇਸ ਵਿਰੋਧ ਦਾ ਸਾਹਮਣਾ ਸਿਆਸੀ ਲੀਡਰਾਂ ਨੂੰ ਕਰਨਾ ਪੈ ਰਿਹਾ ਹੈ। ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ(Gurpreet Kangar) ਦਾ ਜਬਰਦਸਤ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਧੱਕਾਮੁੱਕੀ ਹੁੰਦੀ ਵਿਖਾਈ ਦਿੱਤੀ। ਕਿਸਾਨਾਂ ਵੱਲੋਂ ਗੁਰਪ੍ਰੀਤ ਕਾਂਗੜ ਨੂੰ ਘੇਰ ਕੇ ਫਸਲ ਦੇ ਮੁਆਵਜ਼ੇ ਤੇ ਹੋਰ ਮਸਲਿਆਂ ਨੂੰ ਲੈ ਕੇ ਕਈ ਸਵਾਲ ਕੀਤੇ ਗਏ ਜਿਸ ਦੌਰਾਨ ਕਿਸਾਨਾਂ ਤੇ ਸਾਬਕਾ ਮੰਤਰੀ ਵਿਚਕਾਰ ਤਲਖੀ ਕਾਫੀ ਵਧੀ ਵੀ ਦਿਖਾਈ ਦਿੱਤੀ। ਭਖੇ ਮਸਲੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਪ੍ਰੀਤ ਕਾਂਗੜ ਦੇ ਖਿਲਾਫ਼ ਜਬਰਦਸਤ ਵਿਰੋਧ ਕਰਦੇ ਹੋਏ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਮਹਿਲਾ ਕਿਸਾਨ ਵੀ ਸ਼ਾਮਿਲ ਹੋਈਆਂ ਜਿੰਨ੍ਹਾਂ ਨੇ ਕਾਂਗੜ ਨੂੰ ਸਵਾਲ ਕੀਤੇ।