ਇੱਕ ਹੋਰ ਮੁੱਦੇ ‘ਤੇ ਕੇਂਦਰ ਖ਼ਿਲਾਫ਼ ਫਿਰ ਖੜ੍ਹੇ ਹੋਏ ਕਿਸਾਨ - ਕੇਂਦਰ ਖ਼ਿਲਾਫ਼ ਫਿਰ ਖੜ੍ਹੇ ਹੋਏ ਕਿਸਾਨ
🎬 Watch Now: Feature Video
ਗੜ੍ਹਸ਼ੰਕਰ: ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਜਨਵਾਦੀ ਇਸਤਰੀ ਦੀ ਸੁਬਾਈ ਆਗੂ ਬੀਬੀ ਸੁਭਾਸ਼ ਚੌਧਰੀ ਦੀ ਅਗਵਾਈ ਹੇਠ ਕੇਂਦਰ ਸਰਕਾਰ (Central Government) ਵੱਲੋਂ ਬੰਦ ਕੀਤੇ ਗਏ ਗੜ੍ਹਸ਼ੰਕਰ ਦੇ ਰੇਲਵੇ ਸਟੇਸ਼ਨ (Railway station) ‘ਤੇ ਕੇਂਦਰ ਸਰਕਾਰ (Central Government) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ ਬਣੇ ਗੜ੍ਹਸ਼ੰਕਰ ਦੇ ਰੇਲਵੇ ਸਟੇਸ਼ਨ (Railway station) ‘ਤੇ ਰੇਲ ਲਾਈਨ ਨੂੰ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਨੇ ਅਣਦੇਖਾ ਕੀਤਾ ਹੈ ਅਤੇ ਹੁਣ ਮੋਦੀ ਸਰਕਾਰ (Modi government) ਵੱਲੋਂ ਇਸ ਰੇਲ ਰੂਟ ਨੂੰ ਬੰਦ ਕਰਕੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।