ਦਿੱਲੀ ਧਰਨੇ 'ਚ ਸ਼ਾਮਿਲ ਕਿਸਾਨਾਂ ਦੀ ਖੇਤੀ ਸੰਭਾਲਣ ਵਿੱਚ ਜੁਟੇ ਪਿੰਡ ਪੰਜਾਵਾ ਦੇ ਕਿਸਾਨ - Farmers
🎬 Watch Now: Feature Video

ਫ਼ਾਜ਼ਿਲਕਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਿੱਥੇ ਦਿੱਲੀ 'ਚ ਧਰਨੇ ਲਗਾਈ ਬੈਠੇ ਹਨ ਉਥੇ ਹੀ ਪੰਜਾਬ ਵਿੱਚ ਰਹਿ ਰਹੇ ਕਿਸਾਨ ਉਨ੍ਹਾਂ ਦੀ ਖੇਤੀ ਸੰਭਾਲ ਰਹੇ ਹਨ। ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਪੰਜਾਵਾ ਦੇ ਕੁੱਝ ਕਿਸਾਨ ਦਿੱਲੀ ਧਰਨੇ 'ਚ ਸ਼ਾਮਿਲ ਕਿਸਾਨਾਂ ਦੀ ਖੇਤੀ ਸੰਭਾਲਣ ਵਿੱਚ ਜੁਟੇ ਹੋਏ ਹਨ। ਜਿਸ ਵਿੱਚ ਉਨ੍ਹਾਂ ਵੱਲੋਂ ਧਰਨੇ ਵਿੱਚ ਸ਼ਾਮਿਲ ਕਿਸਾਨਾਂ ਦੀ ਕਣਕ ਦੀ ਬਿਜਾਈ ਮੁਫ਼ਤ ਵਿੱਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਨੂੰਨ ਰੱਦ ਹੋਣ ਤੱਕ ਉਥੇ ਹੀ ਡਟੇ ਰਹਿਣ ਹੈ ਅਤੇ ਜੋ ਇਕੱਲੇ ਕਿਸਾਨ ਉੱਥੇ ਸ਼ਾਮਿਲ ਹਨ ਉਨ੍ਹਾਂ ਦੀ ਖੇਤੀ ਉਹ ਸੰਭਾਲ ਰਹੇ ਹਨ ਤੇ ਸੰਭਾਲਦੇ ਰਹਿਣਗੇ।