ਕਿਸਾਨ ਅੰਦੋਲਨ 'ਚ ਸ਼ਮੂਲੀਅਤ ਲਈ ਨੂਰਪੁਰ ਬੇਦੀ ਤੋਂ ਕਿਸਾਨਾਂ ਨੇ ਦਿੱਲੀ ਲਈ ਪਾਏ ਚਾਲੇ - ਨੂਰਪੁਰ ਬੇਦੀ ਤੋਂ ਕਿਸਾਨਾਂ ਨੇ ਦਿੱਲੀ ਲਈ ਪਾਏ ਚਾਲੇ
🎬 Watch Now: Feature Video
ਰੂਪਨਗਰ : ਨੂਰਪੁਰ ਬੇਦੀ ਖੇਤਰ ਤੋਂ ਲਗਾਤਾਰ ਕਿਸਾਨਾਂ ਦੇ ਜਥਿਆਂ ਦੀ ਦਿੱਲੀ ਰਵਾਨਗੀ ਦੀ ਪ੍ਰਕਿਰਿਆ ਜਾਰੀ ਹੈ। ਇਸੇ ਕੜੀ ਤਹਿਤ ਕਿਰਤੀ ਕਿਸਾਨ ਮੋਰਚਾ ਦੀ ਅਗਵਾਈ ਹੇਠ ਪਿੰਡ ਸਰਥਲੀ ਤੋਂ ਕਿਸਾਨਾਂ ਦਾ 35 ਵਾਂ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਜਥੇ 'ਚ ਕਿਸਾਨ , ਬਜ਼ੁਰਗ, ਮਹਿਲਾਵਾ ਤੇ ਵਿਦਿਆਰਥੀ ਵੀ ਸ਼ਾਮਲ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਰੋਕਣ ਲਈ ਭਾਵੇਂ ਕਿੰਨਿਆਂ ਵੀ ਕੋਝੀਆਂ ਚਾਲਾਂ ਚੱਲ ਲਵੇ, ਪਰ ਕਿਸਾਨ ਅੰਦੋਲਨ ਉਦੋਂ ਹੀ ਖ਼ਤਮ ਹੋਵੇਗਾ ਜਦ ਕੇਂਦਰ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰ ਦਵੇਗੀ ਤੇ ਐਮਐਸਪੀ ਨੂੰ ਬਤੌਰ ਕਾਨੂੰਨ ਲਾਗੂ ਕਰ ਦਵੇਗੀ।