ਕਿਸਾਨਾਂ ਨੇ ਅਵਾਰਾ ਪਸ਼ੂਆਂ ਨਾਲ ਸੜਕਾਂ 'ਤੇ ਲਾਇਆ ਜਾਮ - Farmers jammed roads
🎬 Watch Now: Feature Video
ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ 'ਤੇ ਝੱਠਬੈਂਡੋ ਅਤੇ ਕਈਂ ਪਿੰਡਾਂ ਦੇ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਸੜਕਾਂ 'ਚ ਲਿਆ ਕੇ ਜਾਮ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਗਾਵਾਂ 'ਤੇ ਸੈੱਸ ਲਗਾ ਰਹੀ ਹੈ, ਉਸ ਤੋਂ ਬਾਅਦ ਵੀ ਪਸ਼ੂ ਸੜਕਾਂ 'ਤੇ ਘੁੰਮ ਰਹੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਇੱਥੇ ਸੜਕ ਹਾਦਸੇ ਵਧ ਰਹੇ ਹਨ ਅਤੇ ਇਹ ਅਵਾਰਾ ਪਸ਼ੂ ਫਸਲਾਂ ਨੂੰ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨਾ ਦੀ ਮੰਗ ਲਿਖੀ ਗਈ ਹੈ ਤਾਂ ਹੁਸ਼ਿਆਰਪੁਰ ਦੇ ਡੀਸੀ ਨੂੰ ਭਰੋਸਾ ਦਵਾਉਣਾ ਚਾਹੀਦਾ ਹੈ, ਨਹੀਂ ਤਾਂ ਇਹ ਸੰਘਰਸ਼ ਜਾਰੀ ਰਹੇਗਾ।