ਪਿੰਡ ਬੁਰਜ ਰਾਠੀ 'ਚ ਕਿਸਾਨਾਂ ਦੀ ਦਿੱਲੀ ਜਾਣ ਦੀਆਂ ਤਿਆਰੀਆਂ ਮੁਕੰਮਲ - ਦਿੱਲੀ ਜਾਣ ਲਈ ਟਰੈਕਟਰ ਟਰਾਲੀਆਂ ਤਿਆਰ
🎬 Watch Now: Feature Video
ਮਾਨਸਾ: ਕਿਸਾਨਾਂ ਵੱਲੋਂ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲੋ ਦਾ ਹੋਕਾ ਦਿੱਤਾ ਜਾ ਰਿਹਾ ਹੈ ਉਸੇ ਲੜੀ ਤਹਿਤ ਮਾਨਸਾ ਦੇ ਪਿੰਡ ਬੁਰਜ ਰਾਠੀ ਵਿਖੇ ਦਿੱਲੀ ਜਾਣ ਲਈ ਟਰੈਕਟਰ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀਆਂ ਤਿਆਰੀਆਂ ਦਿੱਲੀ ਵੱਲ ਕੂਚ ਕਰਨ ਦੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਆਪਣਾ ਸਾਰਾ ਸਾਜ਼ੋ ਸਾਮਾਨ ਜਿਨ੍ਹਾਂ ਦੀ ਉਥੇ ਜ਼ਰੂਰਤ ਪੈਣੀ ਹੈ ਉਹ ਆਪਣੇ ਨਾਲ ਲੈ ਕੇ ਦਿੱਲੀ ਦੀ ਤਿਆਰੀ ਕਰ ਲਈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕੇਂਦਰ ਸਰਕਾਰ ਇਸ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਓਨਾ ਚਿਰ ਉਹ ਧਰਨਾ ਲਾ ਕੇ ਉੱਥੇ ਹੀ ਬੈਠੇ ਰਹਿਣਗੇ।