ਠੰਡ ਅਤੇ ਧੁੰਦ ਤੋਂ ਪਰੇਸ਼ਾਨ ਹੋ ਰਹੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨ - ਠੰਡ ਤੇ ਕੋਹਰੇ ਤੋਂ ਕਿਸਾਨ ਹੋਏ ਪਰੇਸ਼ਾਨ
🎬 Watch Now: Feature Video
ਪਟਿਆਲਾ : ਪੰਜਾਬ ਸਰਕਾਰ ਕਿਸਾਨਾਂ ਬਦਲਾਅ ਕਰਕੇ ਫਸਲਾਂ ਲਗਾਉਣ ਲਈ ਪ੍ਰੇਰਤ ਕਰ ਰਹੀ ਹੈ। ਰਵਾਇਤੀ ਫਸਲਾਂ ਨੂੰ ਛੱਡ ਕੇ ਜੇਕਰ ਕਿਸਾਨ ਬਾਗਵਾਨੀ ਜਾਂ ਸਬਜ਼ੀਆਂ ਉਗਾਂਉਦੇ ਹਨ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਕੋਈ ਮਦਦ ਨਹੀਂ ਦਿੱਤੀ ਜਾਂਦੀ ਹੈ। ਪਟਿਆਲਾ ਨੇੜੇ ਪੈਂਦੇ ਸਨੌਰ ਦੇ ਕਿਸਾਨੀ ਕਈ ਸਾਲਾਂ ਤੋਂ ਸਬਜ਼ੀ ਦੀ ਬਿਜਾਈ ਕਰਦੇ ਹਨ ਪਰ ਠੰਡ ਦੇ ਮੌਸਮ 'ਚ ਕਿਸਾਨਾਂ ਨੂੰ ਕਈ ਪੇਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਰਵਾਇਤੀ ਫਸਲਾਂ ਦੀ ਬਜਾਏ ਸਬਜ਼ੀਆਂ ਉਗਾਉਂਦੇ ਹਨ। ਇਸ 'ਚ ਉਹ ਆਲੂ, ਪਿਆਜ਼, ਟਮਾਟਰ ਅਤੇ ਹੋਰਨਾਂ ਕਈ ਸਬਜ਼ੀਆਂ ਦੀ ਬਿਜਾਈ ਕਰਦੇ ਹਨ। ਠੰਡ ਦੇ ਮੌਸਮ 'ਚ ਧੁੰਦ ਦੇ ਕਾਰਨ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋ ਜਾਂਦੀਆਂ ਹਨ। ਇਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਬਸਿਡੀ ਜਾਂ ਸਰਕਾਰੀ ਸਹਾਇਤਾ ਨਹੀਂ ਮਿਲਦੀ।