ETV Bharat / bharat

ਲਖਨਊ ਕਤਲਕਾਂਡ: ਗੁਆਂਢੀਆਂ ਨੇ ਦੱਸੀ ਕਾਤਲ ਪਿਉ-ਪੁੱਤ ਦੀ ਸੱਚਾਈ, ਪੁੱਤ ਵਲੋ ਮਾਂ ਤੇ ਭੈਣਾਂ ਦਾ ਕਤਲ ਮਾਮਲਾ - LUCKNOW MURDER CASE

ਪਿਓ-ਪੁੱਤ ਫੇਰੀ ਲਗਾ ਕੇ ਕੱਪੜੇ ਵੇਚਦੇ ਸਨ। ਗੁਆਂਢੀਆਂ ਨੇ ਦੱਸਿਆ ਪਿਉ-ਪੁੱਤ ਦੋਹਾਂ ਦਾ ਵਿਵਹਾਰ ਮਾੜਾ, ਅਸਦ ਭੈਣਾਂ ਨਾਲ ਕੁੱਟਮਾਰ ਵੀ ਕਰਦਾ ਸੀ।

LUCKNOW MURDER CASE
ਆਗਰਾ 'ਚ ਕਰਿਆਨੇ ਦੀ ਦੁਕਾਨ ਨੂੰ ਲੈ ਕੇ ਗੁਆਂਢੀ ਨਾਲ ਦੁਸ਼ਮਣੀ (ETV Bharat)
author img

By ETV Bharat Punjabi Team

Published : Jan 1, 2025, 4:45 PM IST

Updated : Jan 2, 2025, 11:14 AM IST

ਆਗਰਾ/ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਆਗਰਾ ਦੇ ਇੱਕ ਨੌਜਵਾਨ ਨੇ ਆਪਣੇ ਪਿਤਾ ਨਾਲ ਮਿਲ ਕੇ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਕਤਲ ਕਰ ਦਿੱਤਾ। ਆਗਰਾ ਦੇ ਟੇੜੀ ਬਗੀਆ ਦੇ ਇਸਲਾਮਨਗਰ ਵਿੱਚ ਨਵੇਂ ਸਾਲ ਦੀ ਸਵੇਰ ਨੂੰ ਜਦੋਂ ਲੋਕਾਂ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਜਾਣਕਾਰੀ ਮਿਲੀ, ਤਾਂ ਹਰ ਕੋਈ ਹੈਰਾਨ ਰਹਿ ਗਿਆ। ਗੁਆਂਢੀਆਂ ਨੇ ਦੱਸਿਆ ਕਿ ਪਿਓ-ਪੁੱਤ ਦਾ ਵਿਵਹਾਰ ਕਦੇ ਵੀ ਚੰਗਾ ਨਹੀਂ ਰਿਹਾ। ਆਪਸ ਵਿੱਚ ਵੀ ਲੜਦੇ ਰਹਿੰਦੇ ਸੀ। ਦੋਵੇਂ ਝਗੜਾਲੂ ਕਿਸਮ ਦੇ ਹਨ। ਉਨ੍ਹਾਂ ਦੇ ਘਰ ਕੋਈ ਨਹੀਂ ਜਾਂਦਾ ਸੀ। ਪਿਓ-ਪੁੱਤ ਗਲੀਆਂ 'ਚ ਜਾ-ਜਾ ਕੱਪੜੇ ਵੇਚਦੇ ਸਨ। ਇਸ ਤੋਂ ਪਹਿਲਾਂ, ਅਰਸ਼ਦ ਉਰਫ ਅਸਦ ਦਾ ਆਪਣੇ ਗੁਆਂਢੀ ਆਫਤਾਬ ਨਾਲ ਬਿਜਲੀ ਮੀਟਰ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ 'ਤੇ ਅਰਸ਼ਦ ਅਤੇ ਉਸ ਦੇ ਪਿਤਾ ਬਦਰ ਨੇ ਦੁਕਾਨ ਉੱਤੇ ਪਥਰਾਅ ਕੀਤਾ ਸੀ। ਇਸ 'ਤੇ ਪੁਲਿਸ ਆ ਗਈ, ਤਾਂ ਪੁਲਿਸ ਦੇ ਡਰ ਕਾਰਨ ਅਰਸ਼ਦ ਅਤੇ ਬਦਰ ਆਪਣੇ ਪਰਿਵਾਰ ਸਣੇ ਕਲੋਨੀ ਛੱਡ ਕੇ ਚਲੇ ਗਏ।

ਅਜਮੇਰ ਸ਼ਰੀਫ ਜਾਣ ਦਾ ਕਹਿ ਕੇ ਘਰੋਂ ਨਿਕਲੇ

ਘਰ ਨੂੰ ਤਾਲਾ ਲਗਾ ਕੇ ਦੋਵੇਂ ਅਜਮੇਰ ਸ਼ਰੀਫ ਜਾ ਰਹੇ ਹਨ, ਇਹ ਕਹਿ ਕੇ ਸਾਰੇ ਇੱਥੇ ਨਿਕਲੇ ਹਨ। ਦੱਸ ਦੇਈਏ ਕਿ ਆਗਰਾ ਦੇ ਟੇੜੀ ਬਗੀਆ ਦੇ ਇਸਲਾਮਨਗਰ ਨਿਵਾਸੀ ਬਦਰ ਨੇ ਆਪਣੇ ਬੇਟੇ ਅਰਸ਼ਦ ਉਰਫ ਅਸਦ ਨਾਲ ਮਿਲ ਕੇ ਆਪਣੀ ਪਤਨੀ ਆਸਮਾ, ਬੇਟੀ ਆਲੀਆ, ਅਲਸ਼ੀਆ, ਅਕਸਾ ਅਤੇ ਰਹਿਮੀਨ ਦਾ ਕਤਲ ਕਰ ਦਿੱਤਾ ਸੀ। ਚਾਰਬਾਗ ਰੇਲਵੇ ਸਟੇਸ਼ਨ ਨੇੜੇ ਨਾਕਾ ਥਾਣਾ ਖੇਤਰ ਦੇ ਸ਼ਰਨਜੀਤ ਹੋਟਲ ਦੇ ਕਮਰੇ ਵਿੱਚ ਸਾਰਿਆਂ ਦਾ ਕਤਲ ਕਰ ਦਿੱਤਾ ਗਿਆ, ਜਿੱਥੋ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।

ਗੁਆਂਢੀ ਨੇ ਕਿਹਾ - 'ਖੁਦ ਵੇਚਿਆ ਸੀ ਘਰ'

ਅਰਸ਼ਦ ਨੇ ਵੀਡੀਓ ਵੀ ਵਾਇਰਲ ਕੀਤੀ ਹੈ। ਜਿਸ ਵਿੱਚ ਕਲੋਨੀ ਦੇ ਲੋਕਾਂ ਵੱਲੋਂ ਧਰਮ ਪਰਿਵਰਤਨ ਕਰਨ ਅਤੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਗਈ ਹੈ। ਇੱਥੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਪਰਿਵਾਰ ਬਾਰੇ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ। ਜੋ ਅਸਦ ਵਲੋਂ ਮਕਾਨ ਦੇ ਕਬਜ਼ੇ ਬਾਰੇ ਕਿਹਾ ਗਿਆ, ਉਸ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਪਰਿਵਾਰ ਨੇ ਖੁਦ ਘਰ ਦਾ ਕੁਝ ਹਿੱਸਾ ਵੇਚ ਦਿੱਤਾ ਸੀ।

ਹਰ ਰੋਜ਼ ਕਿਸੇ ਨਾ ਕਿਸੇ ਨਾਲ ਲੜਦਾ ਸੀ ਅਰਸ਼ਦ, 6 ਮਹੀਨਿਆਂ ਬਾਅਦ ਪਤਨੀ ਵੀ ਛੱਡ ਕੇ ਗਈ

ਗੁਆਂਢੀ ਫਾਤਿਮਾ ਬੇਗਮ ਨੇ ਦੱਸਿਆ ਕਿ ਹਰ ਰੋਜ਼ ਕਿਸੇ ਨਾ ਕਿਸੇ ਨਾਲ ਲੜਾਈ ਹੁੰਦੀ ਸੀ। ਸਾਰੇ ਉਸ ਨੂੰ ਦਿੱਲੀ ਵਾਲੇ ਕਹਿੰਦੇ ਸਨ, ਕਿਉਂਕਿ ਬਦਰ ਦਿੱਲੀ ਵਿਚ ਕੰਮ ਕਰਕੇ ਆਇਆ ਸੀ। ਫੇਰ ਇੱਥੇ ਆ ਕੇ ਰਹਿਣ ਲੱਗਾ। ਸਾਲ 2021 ਵਿੱਚ ਅਰਸ਼ਦ ਦਾ ਵਿਆਹ ਨੇੜਲੀ ਕਾਲੋਨੀ ਦੀ ਇੱਕ ਲੜਕੀ ਨਾਲ ਹੋਇਆ ਸੀ। ਕੁੜੀ ਗਰੀਬ ਘਰ ਤੋਂ ਸੀ। ਅਰਸ਼ਦ ਉਸ ਦੀ ਕੁੱਟਮਾਰ ਵੀ ਕਰਦਾ ਸੀ। ਪਿਓ-ਪੁੱਤ ਉਸ ਨਾਲ ਦੁਰਵਿਵਹਾਰ ਕਰਦੇ ਸਨ। ਇਸ ਲਈ, ਉਹ ਵਿਆਹ ਤੋਂ 6 ਮਹੀਨਿਆਂ ਬਾਅਦ ਹੀ ਵਾਪਸ ਚਲੀ ਗਈ। ਇੱਥੋਂ ਤੱਕ ਕਿ ਉਸ ਦਾ ਦਾਜ ਦਾ ਸਮਾਨ ਵੀ ਵਾਪਸ ਨਹੀਂ ਕੀਤਾ ਗਿਆ। ਫਾਤਿਮਾ ਦਾ ਕਹਿਣਾ ਹੈ ਕਿ ਬਦਰ ਨੇ ਆਪਣਾ ਅੱਧਾ ਘਰ ਵੇਚ ਦਿੱਤਾ ਸੀ। ਹੁਣ ਉਹ ਉਸਾਰੇ ਗਏ ਮਕਾਨ ਨੂੰ ਵੇਚਣ ਲਈ ਕਹਿ ਰਿਹਾ ਸੀ। ਜਿਸ ਲਈ ਉਸ ਨੂੰ ਸਮਝਾਇਆ ਸੀ ਕਿ ਉਹ ਅਜਿਹਾ ਨਾ ਕਰੇ।

ਕੁਝ ਦਿਨ ਪਹਿਲਾਂ ਦੁਕਾਨ ਨੂੰ ਲੈ ਕੇ ਹੋਈ ਲੜਾਈ

ਗੁਆਂਢੀ ਆਫਤਾਬ ਨੇ ਦੱਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਹੈ। ਅਰਸ਼ਦ ਦੀ ਵੀ ਕਰਿਆਨੇ ਦੀ ਦੁਕਾਨ ਹੈ। ਅਸਦ ਦਾ ਬਿਜਲੀ ਦਾ ਮੀਟਰ ਮੇਰੀ (ਆਫਤਾਬ) ਕੰਧ 'ਤੇ ਲਗਾਇਆ ਹੋਇਆ ਹੈ। ਜਿਸ ਵਿੱਚੋਂ ਚਾਰ ਇੰਚ ਅਰਸ਼ਦ ਦੀ ਕੰਧ ਹੈ। ਇਸ ਨੂੰ ਲੈ ਕੇ ਆਏ ਦਿਨ ਝਗੜੇ ਹੁੰਦੇ ਰਹਿੰਦੇ ਸਨ। 18 ਦਸੰਬਰ ਨੂੰ ਬਿਜਲੀ ਮੀਟਰ ਨੂੰ ਲੈ ਕੇ ਅਰਸ਼ਦ ਨਾਲ ਬਹਿਸ ਹੋ ਗਈ। ਜਿਸ 'ਤੇ ਉਸ ਨੇ ਪਥਰਾਅ ਕੀਤਾ ਸੀ। ਉਸ ਦੀ ਹਰਕਤ ਮੇਰੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਦੋਂ ਆਫਤਾਬ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਤਾਂ ਅਰਸ਼ਦ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸ ਨੂੰ ਪੁਲਿਸ ਚੌਕੀ ਵਿੱਚ ਆਉਣ ਲਈ ਕਿਹਾ ਸੀ। ਇਸ ਤੋਂ ਬਾਅਦ ਉਸੇ ਰਾਤ ਅਰਸ਼ਦ ਆਪਣੇ ਪਿਤਾ ਬਦਰ, ਮਾਂ ਅਤੇ ਭੈਣਾਂ ਸਮੇਤ ਉਥੋਂ ਚਲੇ ਗਏ। ਘਰ ਨੂੰ ਤਾਲਾ ਲੱਗਾ ਹੋਇਆ ਸੀ। ਪਰਿਵਾਰ ਦਾ ਗੁਆਂਢੀਆਂ ਨਾਲ ਕੋਈ ਸੰਪਰਕ ਨਹੀਂ ਸੀ। ਪਿਓ-ਪੁੱਤ ਵਿਚ ਵੀ ਅਕਸਰ ਲੜਾਈ ਹੁੰਦੀ ਰਹਿੰਦੀ ਸੀ।

ਮਕਾਨ ਉੱਤੇ ਕਬਜ਼ੇ ਦੀ ਗੱਲ ਗ਼ਲਤ

ਗੁਆਂਢੀ ਅਲੀਮ ਖਾਨ ਨੇ ਦੱਸਿਆ ਕਿ, "ਬਦਰ 12 ਤੋਂ 15 ਸਾਲ ਪਹਿਲਾਂ ਇੱਥੇ ਆਇਆ ਸੀ। ਇੱਥੇ ਪਹਿਲਾਂ ਕਿਰਾਏ 'ਤੇ ਰਹੇ। ਫਿਰ 100 ਗਜ਼ ਜ਼ਮੀਨ ਲੈ ਲਈ। ਇਸ ਤੋਂ ਬਾਅਦ ਇੱਕ ਸਾਲ ਪਹਿਲਾਂ ਜਨਵਰੀ 2024 ਵਿੱਚ ਉਸ ਨੇ ਮੈਨੂੰ ਆਪਣਾ 50 ਗਜ਼ ਦਾ ਅੱਧਾ ਪਲਾਟ ਵੇਚ ਦਿੱਤਾ। ਮੈਂ ਉਸ ਨੂੰ ਚੈੱਕ ਰਾਹੀਂ ਰਕਮ ਦੇ ਦਿੱਤੀ। ਬਦਰ ਅਤੇ ਅਰਸ਼ਦ ਨੇ ਜ਼ਮੀਨ ਦੇ ਪੈਸੇ ਨਾਲ ਮਕਾਨ ਬਣਵਾਇਆ। ਪਲਾਟ 'ਤੇ ਕਬਜ਼ਾ ਕਰਨ ਦੀ ਗੱਲ ਗ਼ਲਤ ਹੈ।"

ਅਰਸ਼ਦ ਨੇ ਆਪਣੇ ਪਿਤਾ ਬਦਰ ਨੂੰ ਛੱਤ ਤੋਂ ਸੁੱਟਣ ਦੀ ਕੀਤੀ ਸੀ ਕੋਸ਼ਿਸ਼

ਗੁਆਂਢੀ ਅਲੀਮ ਖਾਨ ਨੇ ਦੱਸਿਆ ਕਿ, 'ਜਦੋਂ ਘਰ ਬਣਿਆ ਸੀ, ਤਾਂ ਬਦਰ ਅਤੇ ਉਸ ਦਾ ਪਰਿਵਾਰ ਮੇਰੇ ਘਰ ਦੀ ਛੱਤ 'ਤੇ ਰਹਿ ਰਹੇ ਸਨ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕੇਗਾ। ਇੱਕ ਵਾਰ ਅਰਸ਼ਦ ਨੇ ਆਪਣੇ ਪਿਤਾ ਨੂੰ ਛੱਤ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਮੈਂ ਉਸ ਨੂੰ ਬਚਾਇਆ।'

ਲੋਕਾਂ ਨਾਲ ਕੋਈ ਖਾਸ ਮਿਲ ਵਰਤੋਂ ਨਹੀਂ

ਰਫੀਕ ਨੇ ਦੱਸਿਆ ਕਿ ਬਦਰ ਅਤੇ ਅਰਸ਼ਦ ਦੇ ਵਿਵਹਾਰ ਕਾਰਨ ਉਨ੍ਹਾਂ ਦਾ ਕਿਸੇ ਨਾਲ ਮੇਲ-ਜੋਲ ਨਹੀਂ ਸੀ। ਉਨ੍ਹਾਂ ਦੇ ਘਰ ਕਿਸੇ ਦੇ ਆਉਣਾ ਜਾਣਾ ਨਹੀ ਸੀ। ਜਦੋਂ ਇੱਕ ਸਾਲ ਪਹਿਲਾਂ ਬਦਰ ਦੀ ਇੱਕ ਧੀ ਦੀ ਮੌਤ ਹੋ ਗਈ ਸੀ, ਤਾਂ ਉਸ ਦੇ ਨਾਲ ਖੜ੍ਹਨ ਵਾਲਾ ਕੋਈ ਨਹੀਂ ਸੀ, ਕਿਉਂਕਿ ਪਿਓ-ਪੁੱਤ ਦੇ ਝਗੜੇ ਕਾਰਨ ਕੋਈ ਵੀ ਉਨ੍ਹਾਂ ਦੇ ਬੂਹੇ 'ਤੇ ਨਹੀਂ ਆਇਆ। ਉਸ ਦੇ ਘਰ ਰਿਸ਼ਤੇਦਾਰ ਤੱਕ ਵੀ ਨਹੀਂ ਆਏ।

ਦਰਗਾਹ ’ਤੇ ਭੀਖ ਮੰਗਦੇ ਸਨ

ਗੁਆਂਢੀ ਨਾਜ਼ਰਾਨਾ ਨੇ ਦੱਸਿਆ ਕਿ ਪਰਿਵਾਰ ਗਰੀਬ ਸੀ। ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ। ਜਿਸ ਕਾਰਨ ਘਰ 'ਚ ਆਏ ਦਿਨ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਪਿਓ-ਪੁੱਤ ਨੇ ਕਦੇ ਨਮਾਜ਼ ਵੀ ਨਹੀਂ ਪੜ੍ਹੀ। ਗਰੀਬੀ ਕਾਰਨ ਪਰਿਵਾਰ ਕਈ ਵਾਰ ਦਰਗਾਹ 'ਤੇ ਜਾ ਕੇ ਭੀਖ ਮੰਗਦਾ ਰਿਹਾ ਹੈ।

Last Updated : Jan 2, 2025, 11:14 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.