ETV Bharat / state

ਪਿੰਡ ਮਾਨਾਵਾਲਾ ਕਲਾਂ ਦੀ ਪੰਚਾਇਤ ਨੇ ਅਹਿਮ ਮਤੇ ਕੀਤੇ ਪਾਸ, ਨਸ਼ੇ ਦੇ ਸੌਦਾਗਰਾਂ ਨੂੰ ਨਹੀਂ ਬਖ਼ਸ਼ੇਗੀ ਪੰਚਾਇਤ, IPS, IAS ਅਤੇ PCS ਦੀ ਪੜ੍ਹਾਈ ਦਾ ਖਰਚਾ ਵੀ ਕਰੇਗੀ ਪੰਚਾਇਤ - PANCHAYAT IMPORTANT DECISIONS

ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾਂ ਦੀ ਪੰਚਾਇਤ ਨੇ ਵਿਕਾਸ ਲਈ ਪਿੰਡ ਵਿੱਚ ਕਈ ਅਹਿਮ ਫੈਸਲੇ ਮਤਾ ਪਾਸ ਕਰਕੇ ਲਾਗੂ ਕੀਤੇ ਹਨ।

PANCHAYAT OF MANAWALA KALAN VILLAGE
ਪਿੰਡ ਮਾਨਾਵਾਲਾ ਕਲਾਂ ਦੀ ਪੰਚਾਇਤ ਅਹਿਮ ਮਤੇ ਕੀਤੇ ਪਾਸ (ETV BHARAT (ਪੱਤਰਕਾਰ,ਅੰਮ੍ਰਿਤਸਰ))
author img

By ETV Bharat Punjabi Team

Published : Jan 4, 2025, 10:59 AM IST

Updated : Jan 4, 2025, 11:08 AM IST

ਅੰਮ੍ਰਿਤਸਰ: ਮਾਨਾਵਾਲਾ ਕਲਾਂ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਮਤੇ ਪਾਸ ਕੀਤੇ ਹਨ। ਇਨ੍ਹਾਂ ਮਤਿਆ ਵਿੱਚ ਸਭ ਤੋਂ ਪਹਿਲਾਂ ਪਿੰਡ ਦੇ ਸਟੇਡੀਅਮ ਦਾ ਨਾਂ ਡਾ: ਮਨਮੋਹਨ ਸਿੰਘ ਦੇ ਨਾਂ 'ਤੇ ਰੱਖਣ ਦੇ ਨਾਲ-ਨਾਲ ਪਿੰਡ 'ਚ ਨਸ਼ਾ ਵੇਚਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਨੂੰ ਲੈਕੇ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਾ ਪਿੰਡ ਅੰਦਰ ਲੈਕੇ ਆਉਣ ਵਾਲੇ ਦਾ ਸਮਾਜਿਕ ਬਾਈਕਾਟ ਵੀ ਪੰਚਾਇਤ ਵੱਲੋਂ ਕੀਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਘਰ ਦੀ ਨਿਯਮਤ ਨਿਗਰਾਨੀ ਕਰਨ ਸਬੰਧੀ ਵੀ ਫੈਸਲਾ ਕੀਤਾ ਗਿਆ ਹੈ।

ਨਸ਼ੇ ਦੇ ਸੌਦਾਗਰਾਂ ਨੂੰ ਨਹੀਂ ਬਖ਼ਸ਼ੇਗੀ ਪੰਚਾਇਤ (ETV BHARAT (ਪੱਤਰਕਾਰ,ਅੰਮ੍ਰਿਤਸਰ))

ਡੀਜੇ ਅਤੇ ਬੱਚੀਆਂ ਦੀ ਐੱਫਡੀ ਸਬੰਧੀ ਮਤਾ ਪਾਸ

ਇਸ ਤੋਂ ਇਲਾਵਾ ਪਿੰਡ ਦੇ ਹਰ ਘਰ ਵਿੱਚ ਪੈਦਾ ਹੋਣ ਵਾਲੀ ਬੱਚੀ ਲਈ 3100 ਰੁਪਏ ਦੀ ਐਫ.ਡੀ. ਕਰਨ ਦਾ ਵੀ ਫੈਸਲਾ ਕੀਤਾ ਗਿਆ। ਪਿੰਡ ਵਿੱਚ ਪੜ੍ਹਦੇ ਬੱਚਿਆਂ ਦੀ IPS, IAS ਜਾਂ PCS ਦੀ ਪੜ੍ਹਾਈ ਦਾ ਖਰਚਾ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣ ਸਾਂਝੇ ਤੌਰ 'ਤੇ ਚੁੱਕਣਗੇ। ਇਸ ਤੋਂ ਇਲਾਵਾ ਕਿਸੇ ਵੀ ਸਮਾਗਮ ਲਈ ਡੀਜੇ ਦੀ ਇਜਾਜ਼ਤ ਲੈਣੀ ਪਵੇਗੀ ਅਤੇ ਡੀਜੇ ਰਾਤ 10.30 ਵਜੇ ਤੱਕ ਹੀ ਲਗਾਇਆ ਜਾ ਸਕੇਗਾ।

ਪਿੰਡ ਵਾਸੀ ਫੈਸਲੇ ਤੋਂ ਖੁਸ਼

ਪੰਚਾਇਤ ਦੇ ਇਸ ਫੈਸਲੇ ਤੋਂ ਪਿੰਡ ਵਾਸੀ ਕਾਫੀ ਖੁਸ਼ ਹਨ। ਪਿੰਡ ਦੀਆਂ ਔਰਤਾਂ ਅਤੇ ਪੰਚਾਇਤ ਮੈਂਬਰਾਂ ਨੇ ਪੰਚਾਇਤ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਲਈ ਨਸ਼ੇ ਵਿਰੁੱਧ ਠੋਸ ਕਦਮ ਚੁੱਕਣ ਦੀ ਸਖ਼ਤ ਲੋੜ ਹੈ। ਪਿੰਡ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਦੇ ਚੰਗੇ ਭਵਿੱਖ ਲਈ ਇਹ ਫੈਸਲਾ ਲਿਆ ਹੈ। ਪਿੰਡ ਦੇ ਪੰਚਾਇਤ ਮੈਂਬਰ ਸਕੱਤਰ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਜੋ ਵੀ ਫੈਸਲਾ ਲਿਆ ਗਿਆ ਹੈ, ਉਹ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ ਪਰ ਜੇਕਰ ਹੁਣ ਵੀ ਲਿਆ ਗਿਆ ਹੈ ਤਾਂ ਇਸ ਦੀ ਸ਼ਲਾਘਾ ਕਰਦੇ ਹਾਂ।

Last Updated : Jan 4, 2025, 11:08 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.