ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈ ਪੰਜਾਬੀ ਫਿਲਮ 'ਹੇ ਸਿਰੀ, ਵੇ ਸੀਰੀ' ਦਾ ਬਤੌਰ ਲੀਡ ਐਕਟਰ ਹਿੱਸਾ ਰਹੇ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਨਵੇਂ ਵਰ੍ਹੇ 2025 'ਚ ਇੱਕ ਹੋਰ ਪ੍ਰਭਾਵੀ ਪਾਲੀਵੁੱਡ ਪਾਰੀ ਖੇਡਣ ਲਈ ਤਿਆਰ ਹਨ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਚੋਰਾਂ ਨਾਲ ਯਾਰੀਆਂ' ਦਾ ਟ੍ਰੇਲਰ ਅੱਜ ਜਾਰੀ ਹੋਣ ਜਾ ਰਿਹਾ ਹੈ।
'ਅਲਪਾਈਨ ਐਂਡ ਸਿੱਧੂ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਗਈ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਮਾਣ ਪ੍ਰਵਾਸੀ ਭਾਰਤੀ ਨਿਰਮਾਤਾ ਗੁਰਦਿਆਲ ਸਿੱਧੂ ਵੱਲੋਂ ਕੀਤਾ ਗਿਆ ਹੈ, ਜੋ ਪਿਛਲੇ ਕਾਫ਼ੀ ਲੰਮੇਂ ਤੋਂ ਪੰਜਾਬੀ ਮੰਨੋਰੰਜਨ ਉਦਯੋਗ ਨਾਲ ਜੁੜੇ ਹੋਏ ਹਨ।
ਇੰਗਲੈਂਡ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤੀ ਗਈ ਇਸ ਮੰਨੋਰੰਜਕ ਫਿਲਮ ਵਿੱਚ ਆਰਿਆ ਬੱਬਰ, ਮਨਰੀਤ ਸਰਾਂ ਅਤੇ ਪ੍ਰਭ ਗਰੇਵਾਲ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਵਿੱਚ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰੂਪ ਖਟਕੜ, ਰੁਪਿੰਦਰ ਰੂਪੀ, ਦਲਜੀਤ ਸਿੰਘ ਯੂਕੇ, ਅਮਨ ਕੋਟਿਸ਼ ਆਦਿ ਸ਼ੁਮਾਰ ਹਨ।
ਪੰਜਾਬੀ ਫਿਲਮ ਇੰਡਸਟਰੀ ਦੇ ਸਿਰਮੌਰ ਐਕਟਰ ਵਜੋਂ ਭੱਲ ਸਥਾਪਿਤ ਕਰ ਚੁੱਕੇ ਅਪਣੇ ਪਿਤਾ ਰਾਜ ਬੱਬਰ ਦੀ ਇਸੇ ਪਾਲੀਵੁੱਡ ਵਿਰਾਸਤ ਨੂੰ ਨਵੇਂ ਅਯਾਮ ਦੇਣ ਲਈ ਲਗਾਤਾਰ ਯਤਨਸ਼ੀਲ ਹਨ ਅਦਾਕਾਰ ਆਰਿਆ ਬੱਬਰ, ਹਾਲਾਂਕਿ ਬੇਹੱਦ ਤਰੱਦਦਸ਼ੀਲਤਾ ਨਾਲ ਇਸ ਦਿਸ਼ਾ ਵਿੱਚ ਕਦਮ ਅੱਗੇ ਵਧਾ ਰਹੇ ਇਸ ਹੋਣਹਾਰ ਅਦਾਕਾਰ ਅਪਣੇ ਸੁਫ਼ਨਿਆਂ ਨੂੰ ਪੂਰਨ ਰੂਪ ਵਿੱਚ ਤਾਬੀਰ ਦੇਣ ਵਿੱਚ ਅਸਫ਼ਲ ਰਹੇ ਹਨ, ਪਰ ਲਗਾਤਾਰ ਅਸਫ਼ਲਤਾਵਾਂ ਦੇ ਬਾਵਜੂਦ ਉਹ ਅਪਣੇ ਨਿਸ਼ਾਨੇ ਦੀ ਪੂਰਤੀ ਲਈ ਸੰਘਰਸ਼ਸ਼ੀਲ ਹਨ, ਜਿੰਨ੍ਹਾਂ ਦੇ ਇੰਨ੍ਹਾਂ ਹੀ ਦ੍ਰਿੜ ਇਰਾਦਿਆਂ ਨਾਲ ਵਿੱਢੀਆਂ ਜਾ ਰਹੀਆਂ ਕੋਸ਼ਿਸਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਕਤ ਪੰਜਾਬੀ ਫਿਲਮ, ਜੋ ਇਸੇ ਮਹੀਨੇ 17 ਜਨਵਰੀ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: