ਬਲੱਡ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਖੁਰਾਕ 'ਚ ਬਦਲਾਅ ਕਰਕੇ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਬਲੱਡ ਸ਼ੂਗਰ ਹੀ ਨਹੀਂ ਸਗੋਂ ਖਰਾਬ ਕੋਲੇਸਟ੍ਰੋਲ ਨੂੰ ਵੀ ਸੁਧਾਰਨ ਲਈ ਵੀ ਤੁਹਾਨੂੰ ਖੁਰਾਕ 'ਚ ਬਦਲਾਅ ਕਰਨ ਦੀ ਲੋੜ ਹੈ। ਇਸ ਲਈ ਤੁਸੀਂ ਰਸੋਈ 'ਚ ਵਰਤੇ ਜਾਣ ਵਾਲੇ ਮਸਾਲੇ ਮੇਥੀ ਦੇ ਬੀਜ ਦਾ ਇਸਤੇਮਾਲ ਕਰ ਸਕਦੇ ਹੋ। ਇਸ ਸਬੰਧੀ ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਮੇਥੀ ਦੇ ਬੀਜ ਦੇ ਫਾਇਦੇ ਅਤੇ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਹੈ।
ਮੇਥੀ ਦੇ ਬੀਜ ਦੇ ਫਾਇਦੇ
- ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ: ਮੇਥੀ ਦੇ ਬੀਜ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਸ਼ੂਗਰ ਨੂੰ ਕੰਟਰੋਲ 'ਚ ਰੱਖਦੇ ਹਨ।
- ਕੋਲੈਸਟ੍ਰੋਲ ਘਟਾਉਣ 'ਚ ਮਦਦਗਾਰ: ਮੇਥੀ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡੇ ਲਿਪਿਡ ਪ੍ਰੋਫਾਈਲ ਨੂੰ ਕੁਦਰਤੀ ਤੌਰ 'ਤੇ ਸੰਤੁਲਿਤ ਕਰਦੇ ਹਨ। ਇਹ ਕੋਲੈਸਟ੍ਰੋਲ ਨੂੰ ਘਟਾਉਣ 'ਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੇ ਰੋਗਾਂ ਦਾ ਖਤਰਾ ਘੱਟ ਜਾਂਦਾ ਹੈ।
- ਵਾਲਾਂ ਅਤੇ ਚਮੜੀ ਦੀ ਸਿਹਤ ਲਈ ਫਾਇਦੇਮੰਦ: ਮੇਥੀ ਦੇ ਬੀਜ ਪ੍ਰੋਟੀਨ ਅਤੇ ਅਮੀਨੋ ਐਸਿਡ ਨਾਲ ਭਰਪੂਰ ਹੁੰਦੇ ਹਨ। ਇਹ ਮਜ਼ਬੂਤ ਅਤੇ ਚਮਕਦਾਰ ਵਾਲ ਪਾਉਣ 'ਚ ਤੁਹਾਡੀ ਮਦਦ ਕਰ ਸਕਦੇ ਹਨ।
ਮੇਥੀ ਦੇ ਬੀਜ ਦਾ ਇਸਤੇਮਾਲ ਕਿਵੇਂ ਕਰਨਾ ਹੈ?
ਪੋਸ਼ਣ ਵਿਗਿਆਨੀ ਵਸੁਧਾ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾ ਮੇਥੀ ਦੇ ਬੀਜਾਂ ਦਾ 1 ਚਮਚ ਲਓ ਅਤੇ ਇਸ ਨੂੰ ਇੱਕ ਗਲਾਸ ਪਾਣੀ ਵਿੱਚ ਰਾਤ ਭਰ ਭਿਓ ਦਿਓ ਅਤੇ ਫਿਰ ਸਵੇਰੇ ਇਸਦਾ ਸੇਵਨ ਕਰੋ। ਅਜਿਹਾ ਕਰਨ ਨਾਲ ਸ਼ੂਗਰ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ ਕਿਉਂਕਿ ਇਹ ਇਨਸੁਲਿਨ ਪ੍ਰਤੀਰੋਧਕ ਤੱਤਾਂ ਨੂੰ ਘਟਾਉਂਦਾ ਹੈ ਅਤੇ ਤੁਹਾਡੇ ਸਰੀਰ ਨੂੰ ਇਨਸੁਲਿਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦਾ ਹੈ। ਮੇਥੀ ਦੇ ਬੀਜਾਂ ਵਿੱਚ ਮੌਜੂਦ ਬੀਟਾ ਗੁਲੂਕੋਨ ਤੁਹਾਡੀ ਦਿਲ ਦੀ ਸਿਹਤ ਨੂੰ ਬਿਹਤਰ ਢੰਗ ਨਾਲ ਸੰਭਾਲਣ ਵਿੱਚ ਤੁਹਾਡੀ ਮਦਦ ਕਰਦਾ ਹੈ। ਜੇਕਰ ਤੁਹਾਨੂੰ ਪੀਸੀਓਐਸ ਹੈ ਜਾਂ ਤੁਹਾਡੇ ਬਹੁਤ ਸਾਰੇ ਚਿਹਰੇ 'ਤੇ ਵਾਲ ਹਨ ਤਾਂ ਮੇਥੀ ਦੇ ਬੀਜ ਤੁਹਾਨੂੰ ਨਿਯਮਿਤ ਤੌਰ 'ਤੇ ਆਪਣੀ ਖੁਰਾਕ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ। ਇਹ ਤੁਹਾਡੇ ਵਾਲਾਂ ਦੀ ਸਿਹਤ ਵਿੱਚ ਸੁਧਾਰ ਕਰਨਗੇ।-ਪੋਸ਼ਣ ਵਿਗਿਆਨੀ ਵਸੁਧਾ
ਇਹ ਵੀ ਪੜ੍ਹੋ:-
- ਦਿਲ ਦੀ ਸਿਹਤ ਨੂੰ ਸੁਧਾਰਨ 'ਚ ਮਦਦ ਕਰੇਗਾ ਲਾਲ ਰੰਗ ਦਾ ਇਹ ਫਲ, ਹੋਰ ਵੀ ਕਈ ਮਿਲਣਗੇ ਲਾਜਵਾਬ ਫਾਇਦੇ
- ਕਬਜ਼ ਤੋਂ ਲੈ ਕੇ ਦਿਲ ਨਾਲ ਜੁੜੇ ਰੋਗਾਂ ਤੱਕ, ਕਈ ਸਮੱਵਿਆਵਾਂ ਤੋਂ ਛੁਟਕਾਰਾ ਦਿਵਾਏਗਾ ਇਹ ਫਲ, ਜਾਣੋ ਹਫ਼ਤੇ 'ਚ ਕਿੰਨੀ ਵਾਰ ਖਾਣਾ ਹੋ ਸਕਦਾ ਹੈ ਫਾਇਦੇਮੰਦ?
- ਹਰ ਵਾਰ ਛਾਤੀ 'ਚ ਹੋ ਰਿਹਾ ਦਰਦ ਦਿਲ ਦੇ ਦੌਰੇ ਦਾ ਨਹੀਂ ਹੈ ਲੱਛਣ, ਸਗੋਂ ਇਨ੍ਹਾਂ ਸਮੱਸਿਆਵਾਂ ਦਾ ਵੀ ਹੋ ਸਕਦਾ ਹੈ ਸੰਕੇਤ