ਯੂਰੀਆ ਨਾ ਮਿਲਣ ਕਾਰਨ ਕਿਸਾਨਾਂ ਨੇ ਕੀਤਾ ਚੱਕਾ ਜਾਮ - Farmers block highway in Sri Fatehgarh Sahib
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ-ਪਟਿਆਲਾ ਰੋਡ (Sirhind-Patiala Road) 'ਤੇ ਪੈਂਦੇ ਪਿੰਡ ਆਦਮਪੁਰ ਵਿਖੇ ਕਿਸਾਨਾਂ ਨੇ ਯੂਰੀਏ ਦੀ ਘਾਟ (Deficiency of urea)ਨੂੰ ਲੈ ਕੇ ਮੇਨ ਰੋਡ ਜਾਮ ਕਰ ਦਿੱਤਾ। ਜਿਸ ਕਾਰਨ ਆਉਣ ਜਾਣ ਵਾਲੇ ਰਾਹਗਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਯੂਰੀਏ ਦੀ ਘਾਟ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਅਤੇ ਸਹਿਕਾਰੀ ਬੈਂਕ ਦੇ ਡਿਪਟੀ ਜਿਲ੍ਹਾ ਮੈਨੇਜਰ ਨੇ ਕਿਸਾਨਾਂ ਨੂੰ 550 ਥੈਲੇ ਯੁਰੀਆ ਦੇਣ ਦਾ ਭਰੋਸਾ ਦਿੱਤਾ।