ਕਿਸਾਨਾਂ ਨੇ ਭਾਜਪਾ ਦੇ ਕੇਂਦਰੀ ਬੁਲਾਰੇ ਲਾਲਪੁਰਾ ਦੀ ਰਿਹਾਇਸ਼ੀ ਘੇਰੀ - iqbal singh lalpura
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10007995-thumbnail-3x2-rpr-lalpuraross.jpg)
ਤਰਨਤਾਰਨ: ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ ਤੇ ਵਿਦਿਆਰਥੀ ਯੂਨੀਅਨ ਵੱਲੋਂ ਵੱਡੇ ਕਾਫ਼ਲੇ ਨਾਲ ਸ਼ੁੱਕਰਵਾਰ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦੇ ਨੂਰਪੁਰ ਬੇਦੀ ਸਥਿਤ ਘਰ ਦਾ ਘਿਰਾਉ ਕੀਤਾ ਗਿਆ। ਨੌਜਵਾਨਾਂ ਵੱਲੋਂ ਵੱਡੀ ਗਿਣਤੀ ਦੇ ਵਿਚ ਟਰੈਕਟਰਾਂ, ਗੱਡੀਆਂ ਅਤੇ ਮੋਟਰਸਾਈਕਲਾਂ 'ਤੇ ਚੜ੍ਹ ਕੇ ਲਾਲਪੁਰਾ ਦੇ ਖ਼ਿਲਾਫ਼ ਅਤੇ ਭਾਜਪਾ ਦੀ ਕੇਂਦਰੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੈਲੀ ਵੀ ਕੀਤੀ ਗਈ। ਆਗੂਆਂ ਨੇ ਲਾਲਪੁਰਾ ਨੂੰ ਪੰਜਾਬੀਅਤ ਦੇ ਨਾਂਅ 'ਤੇ ਧੱਬਾ ਦੱਸਦੇ ਹੋਏ ਆਰਐਸਐਸ ਦਾ ਮੈਂਬਰ ਦੱਸਿਆ। ਉਨ੍ਹਾਂ ਕਿਹਾ ਕਿ ਅਗਲੇ ਸੰਘਰਸ਼ ਤਹਿਤ ਲਾਲਪੁਰਾ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਘਰ ਦੇ ਬਾਹਰ ਭਾਰੀ ਗਿਣਤੀ ਪੰਜਾਬ ਪੁਲਿਸ ਵੀ ਮੌਜੂਦ ਰਹੀ।
TAGGED:
ਇਕਬਾਲ ਸਿੰਘ ਲਾਲਪੁਰਾ