ਕਿਸਾਨਾਂ ਨੇ ਫਸਲ ਦਾ ਭਾਅ ਸਹੀ ਨਾ ਮਿਲਣ ਦੇ ਲਗਾਏ ਇਲਜ਼ਾਮ
🎬 Watch Now: Feature Video
ਗੁਰਦਾਸਪੁਰ: ਝੋਨੇ ਦੀ ਸਰਕਾਰੀ ਖਰੀਦ ਨੂੰ ਸ਼ੁਰੂ ਕਰਵਾਉਣ ਲਈ 2 ਅਕਤੂਬਰ ਨੂੰ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤੇ ਗਏ। ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਵਲੋਂ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ, ਪਰ ਦਾਣਾ ਮੰਡੀ ਬਟਾਲਾ 'ਚ ਆਪਣੀ ਫ਼ਸਲ ਲੈਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਜਿਥੇ ਸਰਕਾਰ ਨੇ ਸਰਕਾਰੀ ਖਰੀਦ ਦਾ ਐਲਾਨ ਕੀਤਾ ਹੈ, ਉਥੇ ਹੀ ਕਿਸਾਨਾਂ ਨੇ ਉਮੀਦ ਜਤਾਈ ਕਿ ਜਲਦ ਸਰਕਾਰੀ ਖਰੀਦ ਸ਼ੁਰੂ ਹੋਵੇ ਅਤੇ ਉਹਨਾਂ ਦੀ ਹੋ ਰਹੀ ਲੁੱਟ ਬੰਦ ਹੋਵੇ। ਕਿਸਾਨਾਂ ਚ ਇਹ ਰੋਸ ਹੈ ਕਿ ਉਹਨਾਂ ਦੀ ਫ਼ਸਲ ਤਿਆਰ ਹੈ ਅਤੇ ਜੋ ਝੋਨੇ ਦੀ ਫ਼ਸਲ ਉਹ ਮੰਡੀ 'ਚ ਲੈਕੇ ਆ ਰਹੇ ਹਨ, ਉਹ ਕੇਂਦਰ ਸਰਕਾਰ ਦੀ ਤਹਿ ਮਾਪਦੰਡਾਂ 'ਤੇ ਪੂਰੀ ਤਰ੍ਹਾਂ ਸਹੀ ਹੈ ਅਤੇ ਨਮੀ ਵੀ ਠੀਕ ਹੈ , ਪਰ ਫ਼ਸਲ ਦਾ ਭਾਅ ਸਹੀ ਨਹੀਂ ਮਿਲ ਰਿਹਾ ਹੈ ਅਤੇ ਉਹ ਮੰਡੀ ਚ ਖੱਜਲ ਹੋ ਰਹੇ ਹਨ।