ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਲਹਿਰਾਗਾਗਾ ਐਕਸੀਅਨ ਦਫ਼ਤਰ ਘੇਰਿਆ - ਚਾਰ ਘੰਟੇ ਵੀ ਪੂਰੀ ਬਿਜਲੀ ਨਹੀਂ ਦਿੱਤੀ ਜਾ ਰਹੀ
🎬 Watch Now: Feature Video
ਲਹਿਰਾਗਾਗਾ: ਪਾਵਰਕਾਮ ਵੱਲੋਂ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਾ ਦਿੱਤੇ ਜਾਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਹਿਰਾਗਾਗਾ ਸਥਿਤ ਪਾਵਰਕਾਮ ਦੇ ਐਕਸੀਅਨ ਦਫ਼ਤਰ ਵਿਖੇ ਰੋਸ ਧਰਨਾ ਲਾ ਕੇ ਭਰਵੀਂ ਨਾਹਰੇਬਾਜ਼ੀ ਕੀਤੀ, ਜਿਸ ਵਿੱਚ ਸੈਂਕੜੇ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜਕੱਲ੍ਹ ਫ਼ਸਲ ਨੂੰ ਪਾਣੀ ਲਾਉਣ ਲਈ ਬਿਜਲੀ ਸਪਲਾਈ ਦੀ ਬਹੁਤ ਲੋੜ ਹੈ ਪਰ ਵਿਭਾਗ ਚਾਰ ਘੰਟੇ ਵੀ ਪੂਰੀ ਬਿਜਲੀ ਨਹੀਂ ਦੇ ਰਿਹਾ ਅਤੇ ਕੱਟ ਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਸੰਘਰਸ਼ ਤੇਜ਼ ਕਰਕੇ ਦਫ਼ਤਰ ਦਾ ਪੱਕੇ ਤੌਰ 'ਤੇ ਘਿਰਾਓ ਕੀਤਾ ਜਾਵੇਗਾ।