ਕਿਸਾਨ ਨੇ ਬੈਂਡ ਵਾਜਿਆਂ ਨਾਲ ਵਿਆਹ ਕੇ ਲਿਆਂਦੀ ਕੰਗਨਾ ! - ਬੈਂਡ ਵਾਜਿਆਂ ਨਾਲ ਵਿਆਹ ਕੇ ਲਿਆਂਦੀ ਕੰਗਨਾ
🎬 Watch Now: Feature Video
ਬਠਿੰਡਾ: ਤਿੰਨ ਖੇਤੀਬਾੜੀ ਕਾਨੂੰਨਾਂ (Three agricultural laws) ਨੂੰ ਲੈ ਕੇ ਸ਼ੁਰੂ ਹੋਏ ਅੰਦੋਲਨ ਨੂੰ ਜਿੱਤਣ ਤੋਂ ਬਾਅਦ ਕਿਸਾਨਾਂ ਵੱਲੋਂ ਪਿੰਡ ਕੋਟਸਮੀਰ ਵਿਖੇ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲੀ ਕੰਗਨਾ ਦੇ ਪੁਤਲੇ ਨਾਲ ਕਿਸਾਨ ਨੇ ਵਿਆਹ ਕਰਵਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੁਮਾਇੰਦਿਆਂ ਵੱਲੋਂ ਕੋਟ ਸ਼ਮੀਰ ਕੈਂਚੀਆਂ ਵਿੱਚ ਵੱਡੀ ਗਿਣਤੀ ਬਰਾਤੀ ਬਣ ਪਹੁੰਚੇ। ਇੰਨ੍ਹਾਂ ਕਿਸਾਨਾਂ ਵੱਲੋਂ ਜਿੱਥੇ ਜਿੱਤ ਦੇ ਜਸ਼ਨ ਮਨਾਏ ਗਏ ਉਥੇ ਹੀ ਕੰਗਨਾ ਨੂੰ ਵਿਆਹ ਕੇ ਲਿਆਉਣ ’ਤੇ ਢੋਲ ਢਮੱਕੇ ਨਾਲ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਪੁਤਲੇ ਨੂੰ ਸਜਾ ਕੇ ਕੰਗਨਾ ਦੀ ਤਸਵੀਰ ਲਗਾ ਹੱਥ ਪੱਲਾ ਫੜ ਲਾੜਾ ਬਣੇ ਕਿਸਾਨ ਮਹਿੰਦਰ ਸਿੰਘ ਪਿੰਡ ਗਹਿਰੀ ਭਾਗੀ ਨੇ ਕਿਹਾ ਕਿ ਕਿਸਾਨਾਂ ਖ਼ਿਲਾਫ਼ ਮੰਦੀ ਭਾਸ਼ਾ ਵਾਲੀ ਕੰਗਨਾ ਨੂੰ ਉਹ ਇਸ ਲਈ ਵਿਆਹ ਕੇ ਲਿਆਏ ਹਨ ਤਾਂ ਕਿ ਘਰ ਦਾ ਕੰਮ ਕਰਾ ਕੇ ਇਸ ਨੂੰ ਦੁਨੀਆਦਾਰੀ ਸਿਖਾ ਸਕਣ।