ਫਰੀਦਕੋਟ: ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਦਾ ਲੋਕਾਂ ਨੇ ਥਾਲੀਆਂ ਵਜਾ ਕੇ ਕੀਤਾ ਵਿਰੋਧ - Opposition to PM's Mann Ki Baat
🎬 Watch Now: Feature Video
ਫ਼ਰੀਦਕੋਟ: ਪ੍ਰਧਾਨਮੰਤਰੀ ਮੋਦੀ ਦੇ 'ਮਨ ਕੀ ਬਾਤ' ਦਾ ਪੰਜਾਬ 'ਚ ਕਰੜਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਸਥਾਨਕ ਜ਼ਿਲ੍ਹੇ 'ਚ ਥਾਲੀਆਂ ਖੜਕਾ ਮੋਦੀ ਦੀ 'ਮਨ ਕੀ ਬਾਤ' ਨੂੰ ਅਣਸੁਣਿਆ ਕੀਤਾ। ਇਸ ਮੌਕੇ ਗੱਲ ਕਰਦੇ ਕਿਸਾਨ ਆਗੂ ਨੇ ਕਿਹਾ ਕਿ ਮੋਦੀ ਦਾ ਮਨ ਬੇਇਮਾਨ ਹੈ ਤੇ ਅਸੀਂ ਉਸਦੇ ਮਨ ਦੀ ਨਹੀਂ ਸੁਨਣੀ। ਉਨ੍ਹਾਂ ਨੇ ਮੋਦੀ ਦੀ ਨੀਤੀਆਂ 'ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਮੋਦੀ ਸਾਬ੍ਹ ਨੇ ਦੇਸ਼ ਸੇਲ 'ਤੇ ਲਗਾਇਆ ਹੋਇਆ ਹੈ। ਜਿੱਥੇ ਆਮ ਨਾਗਰਿਕ ਰੋਟੀ ਲਈ ਤਰਸਦਾ ਹੈ, ਉੱਥੇ ਅੰਬਾਨੀ ਤੇ ਅਡਾਨੀ ਦਿਨੋ ਦਿਨ ਹੋਰ ਤਰੱਕੀ ਕਰ ਰਹੇ ਹਨ।