thumbnail

ਆਂਗਨਵਾੜੀ ਸਕੂਲ ’ਚ ਬੱਚਿਆਂ ਨੂੰ ਵੰਡਿਆ ਗਿਆ ਮਿਆਦ ਲੰਘਿਆ ਹੋਇਆ ਜੂਸ

By

Published : Jan 7, 2021, 8:13 PM IST

ਪਠਾਨਕੋਟ: ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਬੱਚਿਆਂ ਦੇ ਉਜਵੱਲ ਭਵਿੱਖ ਦੇ ਦਾਅਵੇ ਕਰ ਰਹੀ ਹੈ। ਪਰ ਜੇ ਜ਼ਮੀਨੀ ਹਕੀਕਤ ਦੇਖੀਏ ਤਾਂ ਕੁਝ ਹੋਰ ਨਜ਼ਰ ਆਉਂਦਾ ਹੈ, ਏਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਿੰਡ ਲਾਡੋ ਚੱਕ ਵਿਖੇ ਜਿੱਥੇ ਇੱਕ ਆਂਗਣਵਾੜੀ ਮਹਿਲਾ ਵਰਕਰ ਵਲੋਂ ਬੱਚਿਆਂ ਨੂੰ ਮਿਆਦ ਲੰਘਿਆ ਜੂਸ ਦੇ ਦਿੱਤਾ ਗਿਆ। ਮਿਆਦ ਟੱਪੀ ਵਾਲੇ ਜੂਸ ਨੂੰ ਪੀਣ ਉਪਰੰਤ ਕਈ ਬੱਚਿਆਂ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਸਣੇ ਆਂਗਨਵਾੜੀ ਵਰਕਰਾਂ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.