ਸਾਬਕਾ ਫੌਜੀ ਦੀ ਸੜਕ ਹਾਦਸੇ ’ਚ ਮੌਤ
🎬 Watch Now: Feature Video
ਲੁਧਿਆਣਾ: ਜ਼ਿਲ੍ਹੇ ਸੈਂਟਰਲ ਜੇਲ੍ਹ (Ludhiana Central Jail) ਵਿੱਚ ਸਿਕਓਰਿਟੀ ਗਾਰਡ (Security guard) ਸੁਖਵਿੰਦਰ ਸਿੰਘ ਦੀ ਪੁਲ ਹੇਠ ਫੁੱਟਪਾਥ 'ਤੇ ਥੱਲੇ ਬਣੇ ਲੋਹੇ ਦੇ ਐਂਗਲ ਨਾਲ ਟਕਰਾਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉਹ ਸਾਬਕਾ ਫੌਜੀ ਸਨ ਅਤੇ ਉਨ੍ਹਾਂ ਦੀ ਉਮਰ 55 ਸਾਲ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਵੇਰੇ ਰਾਤ ਦੀ ਡਿਊਟੀ ਤੋਂ ਵਾਪਿਸ ਆ ਰਹੇ ਸਨ। ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਲਾਸ਼ ਦਾ ਪੋਸਟਮਾਰਟਮ ਚੱਲ ਰਿਹਾ ਹੈ ਅਜੇ ਰਿਪੋਰਟ ਨਹੀਂ ਆਈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।