ਈਟੀਵੀ ਭਾਰਤ ਦੀ ਮੁਹਿੰਮ : ਸ਼ਹੀਦੀ ਜੋੜ ਮੇਲ ਤੇ ਲਾਓ ਦਵਾਈਆਂ ਦੇ ਵੀ ਲੰਗਰ - martyr day of chhote sahibzade
🎬 Watch Now: Feature Video
ਫ਼ਤਿਹਗੜ੍ਹ ਸਾਹਿਬ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਮੌਕ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਲੰਗਰਾਂ ਦੇ ਨਾਲ-ਨਾਲ ਦਵਾਈਆਂ ਦੇ ਲੰਗਰ ਵੀ ਲਗਾਏ ਜਾਣ।
ਇਸ ਮੌਕੇ ਸ਼੍ਰੀ ਸੀਤਲਾ ਮਾਤਾ ਵੇਲਫ਼ੇਅਰ ਟਰੱਸਟ ਅਮਲੋਹ ਦੇ ਚੇਅਰਮੈਨ ਵਿਨੈ ਪੁਰੀ ਨੇ ਈਟੀਵੀ ਭਾਰਤ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਚਲਾਈ ਮੁਹਿੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਮੁਹਿੰਮ ਹੈ। ਇਸ ਮੁਹਿੰਮ ਦੇ ਨਾਲ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਹੋਵੇਗੀ। ਉਹ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਲੰਗਰ ਲਗਾਉਣ ਵਾਲੀ ਸੰਗਤ ਨੂੰ ਅਪੀਲ ਕਰਦੇ ਹਨ ਕਿ ਲੰਗਰਾਂ ਦੇ ਨਾਲ-ਨਾਲ ਮੁਫ਼ਤ ਦਵਾਈਆਂ ਦੇ ਲੰਗਰ ਵੀ ਲਗਾਏ ਜਾਣ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ।