ਪੰਜਾਬ ਵਿੱਚ ਅਗਲੇ 25 ਸਾਲਾਂ ਤੱਕ ਵੱਧਦੀਆਂ ਰਹਿਣਗੀਆਂ ਬਿਜਲੀ ਦੀਆਂ ਦਰਾਂ! - ਪੰਜਾਬ ਵਿੱਚ ਅਗਲੇ 25 ਸਾਲਾ ਤੱਕ ਮਹਿੰਗੀ ਮਿਲੇਗੀ ਬਿਜਲੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5557429-thumbnail-3x2-electricity.jpg)
ਪੰਜਾਬ ਦੇ ਵਿੱਚ ਲਗਾਤਾਰ ਬਿਜਲੀ ਦੇ ਰੇਟ ਵਧਦੇ ਹੀ ਜਾ ਰਹੇ ਹਨ ਜਿਸ ਦੇ ਨਾਲ ਆਮ ਵਰਗ ਦੇ ਲੋਕ ਵਧੇਰੇ ਪ੍ਰਭਾਵਿਤ ਹੋ ਰਹੇ ਹਨ। ਇਸ ਮਾਮਲੇ ਨੂੰ ਧਿਆਨ ਵਿੱਚ ਰਖਦੇ ਹਏ ਈਟੀਵੀ ਭਾਰਤ ਨੇ ਰੂਪਨਗਰ ਦੇ ਵਿੱਚ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ। ਕਾਂਗਰਸ ਬੁਲਾਰੇ ਨੇ ਭਾਜਪਾ ਅਕਾਲੀ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਲੱਗੇ 3 ਨਿੱਜੀ ਥਰਮਲ ਪਲਾਂਟਾਂ ਨਾਲ ਅਕਾਲੀ ਭਾਜਪਾ ਵੱਲੋਂ ਕੀਤੇ ਗਏ ਐਗਰੀਮੈਂਟ ਪੰਜਾਬੇ ਦੇ ਹਿਤ ਵਿੱਚ ਨਹੀਂ ਸੀ। ਇਸੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਲਗਾਤਾਰ ਵੱਧ ਰਹੇ ਹਨ ਤੇ ਆਉਣ ਵਾਲੇ 25 ਸਾਲਾਂ ਤੱਕ ਇਸ ਤਰ੍ਹਾਂ ਵਧਦੇ ਰਹਿਣਗੇ।