ਅੰਮ੍ਰਿਤਸਰ: ਬਾਜ਼ਾਰਾਂ 'ਚ ਆਏ ਈਕੋ ਫ੍ਰੈਂਡਲੀ ਪਟਾਕੇ
ਅੰਮ੍ਰਿਤਸਰ: ਵੱਧਦੇ ਪ੍ਰਦੂਸ਼ਣ ਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੁਪਰੀਮ ਕੋਰਟ ਵੱਲੋਂ ਪਟਾਕੇ ਚਲਾਉਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਇਸ ਦੇ ਤਹਿਤ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਗ੍ਰੀਨ ਪਟਾਕੇ ਵੇਚੇ ਜਾ ਰਹੇ ਹਨ। ਦੁਕਾਨਦਾਰਾਂ ਦੇ ਮੁਤਾਬਿਕ ਪ੍ਰਦੂਸ਼ਣ ਨੂੰ ਵੇਖਦੇ ਹੋਏ ਬਾਜ਼ਾਰਾਂ 'ਚ ਪਹਿਲੀ ਵਾਰ ਗ੍ਰੀਨ ਪਟਾਕੇ ਆਏ ਹਨ। ਦੁਕਾਨਾਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਖ਼ਤਰਨਾਕ ਕੈਮਿਕਲ ਨਹੀਂ ਹਨ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ।