ਵਿਆਹ ਸਮਾਗਮ ਦੌਰਾਨ ਜੋੜੇ ਨੇ ਝੰਡੇ ਚੁੱਕ ਕੇ ਕਿਸਾਨਾਂ ਨੂੰ ਦਿੱਤਾ ਸਮਰਥਨ - During wedding ceremony
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10512427-thumbnail-3x2-asrlada.jpg)
ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਸਮਰਥਨ ਲਈ ਲੋਕ ਕੋਈ ਵੀ ਮੌਕਾ ਨਹੀਂ ਖੁੰਝਾ ਰਹੇ। ਅਜਿਹਾ ਹੀ ਨਜ਼ਾਰਾ ਸ਼ਹਿਰ ਦੇ ਇੱਕ ਵਿਆਹ ਵਿੱਚ ਵੇਖਣ ਨੂੰ ਮਿਲਿਆ। ਵਿਆਹ ਸਮਾਗਮ ਵਿੱਚ ਲਾੜਾ ਅਤੇ ਮਹਿੰਦੀ ਲੱਗੇ ਹੱਥਾਂ ਵਿੱਚ ਚੂੜਾ ਪਾਈ ਲਾੜੀ ਵੱਲੋਂ ਕਿਸਾਨੀ ਝੰਡੇ ਚੁੱਕ ਕੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ। ਗੱਲਬਾਤ ਦੌਰਾਨ ਲਾੜੇ ਹਰਜੋਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਠੰਢ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਘਰਵਾਲੀ ਨਾਲ ਝੰਡਾ ਚੁੱਕ ਕੇ ਸਮਰਥਨ ਦਿੱਤਾ ਹੈ। ਇੱਕ ਪਲ ਲਈ ਵਿਆਹ ਨਹੀਂ ਸਗੋਂ ਕਿਸਾਨੀ ਅੰਦੋਲਨ ਜਾਪਿਆ। ਲਾੜੇ ਨੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਹਿਟਲਰ ਵਾਂਗ ਤਾਨਾਸ਼ਾਹੀ ਛੱਡ ਕੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ।