ਰੇਲ ਰੋਕੋ ਅੰਦੋਲਨ ਦੌਰਾਨ ਰੇਲ ਯਾਤਰੀਆਂ ਨੇ ਸਟੇਸ਼ਨ 'ਤੇ ਨੱਚ ਕੇ ਲੰਘਾਇਆ ਵੇਲਾ
🎬 Watch Now: Feature Video
ਜਲੰਧਰ: 4 ਘੰਟੇ ਦੇ ਰੇਲ ਰੋਕੋ ਅੰਦੋਲਨ ਕਾਰਨ ਯਾਤਰੀ ਰੇਲ ਗੱਡੀਆਂ ਨੂੰ ਸਟੇਸ਼ਨ ਉੱਤੇ ਕੁਝ ਸਮੇਂ ਲਈ ਰੋਕਿਆ ਗਿਆ। ਇਸੇ ਤਹਿਤ ਜਲੰਧਰ ਦੇ ਛਾਉਣੀ ਸਟੇਸ਼ਨ ਵਿੱਚ ਦਿੱਲੀ ਤੋਂ ਕੱਟੜਾ ਐਕਸਪ੍ਰੈਸ ਟਰੇਨ ਨੂੰ ਰੋਕਿਆ ਗਿਆ। ਗੁਜਰਾਤੀ ਯਾਤਰੀਆਂ ਨੇ ਸਟੇਸ਼ਨ ਉੱਤੇ ਸਮਾਂ ਬਤੀਤ ਕਰਨ ਲਈ ਗੁਜਰਾਤੀ ਗਾਣਿਆਂ ਉੱਤੇ ਗਰਬਾ ਕੀਤਾ। ਯਾਤਰੀਆਂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਕਾਰਨ ਉਨ੍ਹਾਂ ਦੀ ਟਰੇਨ ਨੂੰ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲ ਹੋ ਰਹੀ ਹੈ।