ਕੈਂਡਲ ਮਾਰਚ ਦੌਰਾਨ ਪੁਲਵਾਮਾ 'ਚ ਸ਼ਹੀਦ ਜਵਾਨ ਦੇ ਪਿਤਾ ਮੋਦੀ ਸਰਕਾਰ 'ਤੇ ਜੰਮ ਕੇ ਵਰ੍ਹੇ - candlelight march in Pulwama
🎬 Watch Now: Feature Video
ਰੋਪੜ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਨੂਰਪੁਰਬੇਦੀ ਵਿਖੇ ਕਿਰਤੀ ਕਿਸਾਨ ਮੋਰਚਾ ਤੇ ਵੱਖ ਵੱਖ ਜਥੇਬੰਦੀਆਂ ਤੇ ਆਮ ਲੋਕਾਂ ਵੱਲੋਂ ਕੈਂਡਲ ਮਾਰਚ ਦਾ ਕੱਢਿਆ ਗਿਆ। ਉਕਤ ਕੈਂਡਲ ਮਾਰਚ ਨੂਰਪੁਰਬੇਦੀ ਮੁੱਖ ਬਾਜ਼ਾਰ ਦੇ ਪਿਲਕਣ ਵਾਲੇ ਥੜ੍ਹੇ ਤੋਂ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਤੇ ਬੱਸ ਸਟੈਂਡ ਮਾਰਕੀਟ ਤੋਂ ਹੁੰਦਾ ਹੋਇਆ ਵਾਪਸ ਸਮਾਪਤ ਹੋਇਆ। ਇਸ ਕੈਂਡਲ ਮਾਰਚ ਦੌਰਾਨ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਆਪਣੇ ਸ਼ਹੀਦ ਪੁੱਤਰ ਦੀ ਵਰਦੀ ਦਾ ਕੋਟ ਪਹਿਨ ਕਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਕਿਸਾਨਾਂ ਤੇ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਦੇ ਰਾਹੀਂ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਇਹ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।