ਕਰਫਿਊ ਦੌਰਾਨ ਡੋਡੇ ਲੈ ਜਾਂਦਾ ਨਸ਼ਾ ਤਸਕਰ ਕਾਬੂ - ਡੋਡੇ ਲੈ ਜਾਂਦਾ ਨਸ਼ਾ ਤਸਕਰ ਕਾਬੂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7007801-thumbnail-3x2-chatha.jpg)
ਕਪੂਰਥਲਾ: ਕੋਰੋਨਾ ਵਾਇਰਸ ਤੋਂ ਬਚਾਅ ਦੇ ਚੱਲਦੇ ਲਗਾਏ ਕਰਫਿਊ ਦੌਰਾਨ ਵੀ ਨਸ਼ਾ ਤਸਕਰ ਤਸਕਰੀ ਤੋਂ ਬਾਜ ਨਹੀਂ ਆ ਰਹੇ। ਨਸ਼ਾ ਤਸਕਰੀ ਉੱਤੇ ਕਾਰਵਾਈ ਕਰਦਿਆਂ ਸੁਲਤਾਨਪੁਰ ਲੋਧੀ ਪੁਲਿਸ ਨੇ 54 ਕਿੱਲੋ ਡੋਡੇ ਲੈ ਜਾ ਰਹੇ ਤਸਕਰ ਨੂੰ ਪੁਲਿਸ ਨੇ ਟਰਕੈਟਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਸੁਲਤਾਨਪੁਰ ਲੋਧੀ ਦੇ ਐਸਐਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਲਾਟੀਆਵਾਲ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਪਿੰਡ ਸੇਚਾ ਤੋਂ ਇੱਕ ਟ੍ਰੈਕਟਰ ਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਤੇ ਦੋ ਬੋਰੀਆਂ ਵਿੱਚ ਡੋਡੇ ਬਰਾਮਦ ਕੀਤੇ।