ਡਾ. ਅਮਰ ਸਿੰਘ ਨੇ ਪਿੰਡ ਜਲਾਲਦੀਵਾਲ 'ਚ ਰੱਖਿਆ ਬਿਜਲੀ ਗਰਿੱਡ ਦਾ ਨੀਂਹ ਪੱਥਰ - 66 ਕੇਵੀ ਸਬ- ਸਟੇਸ਼ਨ ਦਾ ਨੀਂਹ ਪੱਥਰ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਰੱਖਿਆ
🎬 Watch Now: Feature Video
ਰਾਏਕੋਟ: ਪਿੰਡ ਜਲਾਲਦੀਵਾਲ ਵਿੱਚ ਬਣ ਵਾਲੇ ਨਵੇਂ ਬਿਜਲੀ ਦੇ 66 ਕੇਵੀ ਸਬ- ਸਟੇਸ਼ਨ ਦਾ ਨੀਂਹ ਪੱਥਰ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਰੱਖਿਆ। ਇਹ ਬਿਜਲੀ ਗਰਿੱਡ 3.50 ਕੋਰੜ ਦੀ ਲਾਗਤ ਨਾਲ ਸੱਤ ਤੋਂ ਅੱਠ ਮਹੀਨਿਆਂ 'ਚ ਬਣ ਕੇ ਤਿਆਰ ਹੋਵੇਗਾ। ਇਸ ਮੌਕੇ ਡਾ. ਅਮਰ ਸਿੰਘ ਨੇ ਜਲਾਲਦੀਵਾਲ ਵਾਸੀਆਂ ਨੂੰ ਇਸ ਵਿਕਾਸ ਕਾਰਜ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਲੰਮੇ ਸਮੇਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ ਅਤੇ ਇਸ ਗਰਿੱਡ ਨਾਲ ਇਾਲਕੇ ਨੂੰ ਵੱਡਾ ਲਾਭ ਪਹੁੰਚੇਗਾ।