ਡਾਕਟਰਾਂ ਵੱਲੋਂ ਛੇਵੇਂ ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਸੂਬੇ ਭਰ ’ਚ ਵਿਰੋਧ ਪ੍ਰਦਰਸ਼ਨ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾ ਕਾਲ ਦੌਰਾਨ ਆਪਣੀ ਜਾਨ ਗੁਵਾਉਣ ਵਾਲੇ ਡਾਕਟਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਡਾਕਟਰਾਂ ਨੇ ਕਿਹਾ ਕਿ ਡਾਕਟਰ ਆਪਣੇ ਘਰ ਪਰਿਵਾਰ ਛੱਡ ਕੇ ਲੋਕ ਭਲਾਈ ਲਈ ਸੇਵਾ ਨਿਭਾਉਂਦੇ ਹਨ ਤੇ ਸਰਕਾਰ ਨੂੰ ਉਨ੍ਹਾਂ ਦਾ ਮਨੋਬਲ ਵਧਾਉਣ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੇ ਮਤੇ ਲਿਆਏ ਜਾਣ। ਜਿਸ ਕਾਰਨ ਮੈਡੀਕਲ ਸਟਾਫ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰੇ। ਦੱਸ ਦਈਏ ਕਿ ਡਾਕਟਰ ਡੇਅ ਦੇ ਮੌਕੇ ਡਾਕਟਰਾਂ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਡਾਕਟਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਹੜਤਾਲ ਕਾਰਨ ਮੈਡੀਕਲ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।