ਨੌਜਵਾਨਾਂ ਦੇ ਆਪਸੀ ਵਿਵਾਦ ਨੇ ਲਿਆ ਖ਼ੂਨੀ ਮੋੜ, ਚੱਲੀ ਗੋਲੀ - ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਹੋਟਲ
🎬 Watch Now: Feature Video
ਜਲੰਧਰ: ਆਏ ਦਿਨ ਸ਼ਹਿਰ ਵਿੱਚ ਗੁੰਡਾਗਰਦੀ ਦਿਨ ਵਧਦੀ ਹੀ ਜਾ ਰਹੀ ਹੈ ਅਤੇ ਲੋਕਾਂ 'ਚ ਕਾਨੂੰਨ ਦਾ ਡਰ ਬਿਲਕੁਲ ਵੀ ਨਹੀਂ ਰਿਹਾ। ਅਜਿਹਾ ਇੱਕ ਮਾਮਲਾ ਜਲੰਧਰ ਦੇ ਗੜ੍ਹਾ ਰੋਡ ਤੇ ਸਥਿਤ ਹੋਟਲ ਦੇ ਸਾਹਮਣੇ ਹੋਇਆ। ਗੜ੍ਹਾ ਰੋਡ 'ਤੇ ਹੋਟਲ ਤਾਜ ਦੇ ਬਾਹਰ ਦੇਰ ਰਾਤ ਕੁੱਝ ਨੌਜਵਾਨਾਂ ਵਿੱਚ ਵਿਵਾਦ ਹੋਇਆ ਜਿਸ ਦੌਰਾਨ ਗੋਲੀਆਂ ਵੀ ਚੱਲੀਆਂ। ਜਾਣਕਾਰੀ ਮੁਤਾਬਕ ਕੁੱਝ ਨੌਜਵਾਨਾਂ 'ਚ ਆਪਸ ਵਿੱਚ ਵਿਵਾਦ ਹੋ ਗਿਆ। ਇਸ ਦੌਰਾਨ ਨੌਜਵਾਨਾਂ ਨੇ ਤੋੜ ਫੋੜ ਕੀਤੀ ਅਤੇ ਕੁੱਝ ਗੱਡੀਆਂ ਦੀ ਵੀ ਤੋੜ-ਭੰਨ ਕੀਤੀ। ਇਸ ਦੌਰਾਨ ਦੋ ਰਾਊਂਡ ਫਾਇਰ ਵੀ ਕੀਤੇ ਗਏ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਮਗਰੋਂ ਮੌਕੇ 'ਤੇ ਪਹੁੰਚਕੇ ਪੁੱਜੇ ਪੁਲਿਸ ਨੇ ਵਿਵਾਦ ਸ਼ਾਂਤ ਕਰਵਾਇਆ ਅਤੇ ਚਾਰ ਨੌਜਵਾਨ ਕਾਬੂ ਕੀਤੇ। ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।