ਰੂਪਨਗਰ ਦੇ ਪ੍ਰਕਾਸ਼ ਮੈਮੋਰੀਅਲ ਸਕੂਲ 'ਚ ਦਿਵਿਆਂਗ ਬੱਚਿਆਂ ਨੇ ਮਨਾਈ ਲੋਹੜੀ - ਦਿਵਿਆਂਗ ਬੱਚਿਆਂ ਨੇ ਮਨਾਈ ਲੋਹੜੀ
🎬 Watch Now: Feature Video
ਰੂਪਨਗਰ ਦੇ ਪ੍ਰਕਾਸ਼ ਮੈਮੋਰੀਅਲ ਸਕੂਲ 'ਚ ਦਿਵਯਾਂਗ ਬੱਚਿਆਂ ਲਈ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੇ ਨਾਲ ਹੀ ਬੱਚਿਆਂ ਨੇ ਲੋਹੜੀ ਦੇ ਗੀਤਾਂ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਬਾਰ ਕੌਂਸਲ ਦੇ ਪ੍ਰਧਾਨ ਜੇ.ਪੀ ਢੇਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਦਿਵਯਾਂਗ ਬੱਚਿਆਂ ਨੂੰ ਤਿਉਹਾਰਾਂ ਤੇ ਅਤੇ ਸਮਾਜਿਕ ਧਾਰਾ ਦੇ ਨਾਲ ਜੋੜਨਾ ਹੈ ਤਾਂ ਜੋ ਇਹ ਬੱਚੇ ਅਜਿਹੇ ਤਿਉਹਾਰਾਂ ਤੋਂ ਵਾਂਝੇ ਨਾ ਰਹਿ ਸਕਣ।