ਲੁਧਿਆਣਾ: ਭਾਰਤ ਬੰਦ ਦੇ ਸੱਦੇ 'ਤੇ ਲਗਾਇਆ ਧਰਨਾ
🎬 Watch Now: Feature Video
ਲੁਧਿਆਣਾ: ਕਿਸਾਨਾਂ ਦੇ ਹੱਕ 'ਚ ਸਥਾਨਕ ਹਲਕਾ ਪਾਇਲ ਦੇ ਐਮਐਲਏ ਦੀ ਅਗਵਾਈ 'ਚ ਬੰਦ ਦੇ ਸੱਦੇ 'ਤੇ ਧਰਨਾ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ। ਨਾਲ ਦੇ ਨਾਲ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਆਪਣੀ 3 ਮਹੀਨਿਆਂ ਦੀ ਤਨਖ਼ਾਹ ਕਿਸਾਨੀ ਸੰਗਠਨਾਂ ਨੂੰ ਭੇਜਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਣ ਵਾਲੇ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਵਿੱਤੀ ਮਦਦ ਦਿੱਤੀ ਜਾਵੇਗੀ ਤੇ ਉਸਦੇ ਬੱਚੇ ਨੂੰ 12 ਵੀਂ ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇਣਾ ਪਵੇ ਤਾਂ ਉਹ ਤਿਆਰ ਹਨ।