Shardiya Navratri 2021 : ਨਰਾਤੇ ਦੇ ਛੇਵੇਂ ਦਿਨ ਭਗਤਾਂ ਨੇ ਕੀਤੀ ਮਾਂ ਕਾਤਯਯਾਨੀ ਦੀ ਪੂਜਾ - ਮਾਂ ਕਾਤਯਯਾਨੀ ਦੀ ਪੂਜਾ
🎬 Watch Now: Feature Video
ਜਲੰਧਰ : ਨਰਾਤਿਆਂ ਦੇ 9 ਦਿਨਾਂ 'ਚ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਰਾਤੇ ਦੇ ਛੇਵੇਂ ਦਿਨ ਜਲੰਧਰ 'ਚ ਸਥਿਤ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਰੌਣਕਾਂ ਵੇਖਣ ਨੂੰ ਮਿਲੀ। ਵੱਡੀ ਗਿਣਤੀ 'ਚ ਸ਼ਰਧਾਲੂ ਇਥੇ ਮਾਤਾ ਦੇ ਦਰਸ਼ਨ ਤੇ ਪੂਜਾ ਅਰਚਨਾ ਕਰਨ ਪੁੱਜੇ। ਇਥੋਂ ਦੇ ਪੰਡਤ ਨੀਰਜ ਸ਼ਰਮਾ ਨੇ ਨਰਾਤਿਆਂ ਦੀ ਮਹੱਤਤਾ ਦੱਸੀ। ਉਨ੍ਹਾਂ ਦੱਸਿਆ ਕਿ ਨਰਾਤੇ ਦੇ ਛੇਵੇਂ ਦਿਨ ਭਗਤ ਮਾਂ ਕਾਤਯਯਾਨੀ ਦੀ ਪੂਜਾ ਕਰ ਰਹੇ ਹਨ। ਇਸ ਦਿਨ ਪੂਜਾ ਕਰਨ ਨਾਲ ਸਭ ਮਨੋਕਾਮਨਾਵਾਂ ਪੂਰੀਆਂ ਹੁੰਦੀ ਹਨ। ਨਰਾਤਿਆਂ ਦਾ ਤਿਉਹਾਰ 14 ਅਕਤੂਬਰ ਤੱਕ ਚੱਲੇਗਾ ਤੇ ਨਵਮੀ ਦੇ ਦਿਨ ਕੰਨਿਆ ਪੂਜਨ ਨਾਲ ਸਮਾਪਤ ਹੋਵੇਗਾ। 15 ਤਰੀਕ ਯਾਨੀ ਨਰਾਤੇ ਦੇ 10 ਵੇਂ ਦਿਨ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ।