ਕੋਰੋਨਾ ਦੀ ਦੂਜੀ ਲਹਿਰ ਦੇ ਬਾਵਜੂਦ ਲੋਕ ਆਮ ਦਿਨਾਂ ਵਾਂਗ ਨਿਕਲ ਰਹੇ ਬਜ਼ਾਰਾਂ ’ਚ - ਈ ਟੀਵੀ ਭਾਰਤ ਦੀ ਟੀਮ
🎬 Watch Now: Feature Video
ਫਿਰੋਜ਼ਪੁਰ: ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਦੌਰਾਨ ਵੀ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ ਨਹੀਂ ਕਰ ਰਹੇ। ਈ ਟੀਵੀ ਭਾਰਤ ਦੀ ਟੀਮ ਵੱਲੋਂ ਇਸ ਸਬੰਧੀ ਜਦੋ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ, ਲੋਕ ਹਦਾਇਤਾਂ ਦਾ ਪਾਲਣ ਤਾਂ ਕਰ ਰਹੇ ਹਾਂ ਪ੍ਰੰਤੂ ਲੋਕਾਂ ਦੀ ਭੀੜ ਨੂੰ ਦੁਕਾਨਾਂ ਵਿੱਚ ਘੱਟ ਨਹੀਂ ਹੋ ਸਕਦੀ। ਇਸ ਦਾ ਮੁੱਖ ਕਾਰਨ ਸਰਕਾਰ ਵੱਲੋਂ 9 ਵਜੇ ਤੋਂ ਲੈ ਕੇ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ ਬਹੁਤ ਹੀ ਗ਼ਲਤ ਹੈ। ਸੋ, ਸਰਕਾਰ ਨੂੰ ਦੁਕਾਨਾਂ ਖੋਲ੍ਹਣ ਦਾ ਸਮਾਂ 6 ਵਜੇ ਤੱਕ ਵਧਾ ਦੇਣਾ ਚਾਹੀਦਾ ਹੈ।