ਦਿੱਲੀ ਧਰਨੇ ਵਿੱਚ ਬੈਠੇ ਕਿਸਾਨਾਂ ਨੂੰ ਜ਼ਰੂਰੀ ਸਮਾਨ ਭੇਜਿਆ
🎬 Watch Now: Feature Video
ਫ਼ਰੀਦਕੋਟ: ਫ਼ਰੀਦਕੋਟ ਦੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ‘ਲੰਗਰ ਮਾਤਾ ਖੀਵੀ ਜੀ’ ਨੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਖੇਤੀ ਕਾਨੂੰਨ ਨੂੰ ਲੈ ਕੇ ਦਿੱਲੀ ਬਾਰਡਰ 'ਤੇ ਧਰਨੇ ਦੇ ਰਹੇ ਕਿਸਾਨਾਂ ਲਈ ਸਮੱਗਰੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਦੇ ਵੱਲੋਂ ਸਮੱਗਰੀ ਦੀ ਪਹਿਲੀ ਖੇਪ ਵਿੱਚ ਕਰੀਬ 100 ਕਇੰਟਲ ਲੱਕੜ , ਅਚਾਰ , ਕੰਬਲਾਂ ਸਮੇਤ ਹੋਰ ਸਾਮਾਨ ਸ਼ਾਮਿਲ ਹੈ ਨਾਲ ਹੀ ਗੁਰਦੁਆਰਾ ਸਾਹਿਬ ਨੇ ਸੰਗਤ ਦੇ ਉਤਸ਼ਾਹ ਨੂੰ ਵੇਖਦੇ ਹੋਏ ਹਰ ਹਫ਼ਤੇ ਇਹ ਸਮੱਗਰੀ ਭੇਜਣ ਦਾ ਵੀ ਐਲਾਨ ਕੀਤਾ ਹੈ।