ਮੋਗਾ: ਮੋਗਾ ਵਿੱਚ ਇੱਕ ਬਹੁਤ ਹੀ ਦਰਦਨਾਕ ਸੜਕਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇਸ ਤਰ੍ਹਾਂ ਵਾਪਰਿਆ ਕਿ ਇੱਕ ਮੋਟਰਸਾਈਕਲ ਤੇ ਸਵਾਰ ਪਰਿਵਾਰ ਨਾਲ ਕਿਤੇ ਜਾ ਰਹੇ ਸਨ। ਅਚਾਨਕ ਹੀ ਰਾਸਤੇ ਵਿੱਚ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਦੇਖਦੇ ਹੀ ਦੇਖਦੇ ਚੰਦ ਮਿੰਟਾਂ ਵਿੱਚ ਇੱਕ ਹਸਦਾ ਵਸਦਾ ਪਰਿਵਾਰ ਉੱਜੜ ਗਿਆ। ਇਸ ਦਰਦਨਾਕ ਹਾਦਸੇ ਵਿੱਚ ਇੱਕ ਛੋਟੇ ਬੱਚੇ ਅਤੇ ਉਸਦੇ ਪਿਤਾ ਦੀ ਮੌਤ ਹੋ ਗਈ, ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ।
ਪਰਿਵਾਰ ਦੇ ਮੁਖੀ ਅਤੇ ਉਸ ਦੇ ਪੁੱਤਰ ਦੋਵਾਂ ਦੀ ਮੌਤ
ਦੱਸ ਦੇਈਏ ਕਿ ਮੋਗਾ ਦੇ ਧਰਮਕੋਟ ਕੋਟ ਈਸੇ ਖਾਂ ਰੋਡ ‘ਤੇ ਮੋਟਰਸਾਈਕਲ ‘ਤੇ ਜਾ ਰਹੇ ਇੱਕ ਪਰਿਵਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ‘ਚ ਪਰਿਵਾਰ ਦੇ ਮੁਖੀ ਅਤੇ ਉਸ ਦੇ ਪੁੱਤਰ ਦੋਵਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਪੋਸਟ ਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ।
ਤਿੰਨ ਮੈਂਬਰ ਹਾਦਸੇ ਦਾ ਸ਼ਿਕਾਰ
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮਾਣਕ ਸਿੰਘ ਉਮਰ 27 ਸਾਲ ਜੋ ਕਿ ਮੌਜਗੜ ਦਾ ਵਸਨੀਕ ਹੈ ਉਹ ਆਪਣੀ ਪਤਨੀ ਅਤੇ 5 ਮਹੀਨੇ ਬੱਚੇ ਗੁਰਸੇਵਕ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਨੂਰਪੁਰ ਹਕੀਮਾ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਤਾਂ ਰਸਤੇ ਵਿੱਚ ਕੋਟ ਸਦਰ ਖਾਂ ਦੇ ਨੇੜੇ ਨਹਿਰ ਦੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਪਰਿਵਾਰ ਦੇ ਤਿੰਨ ਮੈਂਬਰ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਗੁਰਸੇਵਕ ਸਿੰਘ ਅਤੇ ਉਸ ਦੇ 5 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਪਤਨੀ ਦੇ ਮਾਮੁਲੀ ਸੱਟਾਂ ਲੱਗੀਆਂ ਹਨ। ਅਤੇ ਉਨ੍ਹਾਂ ਦੇ ਨਾਲ ਇੱਕ ਹੋਰ ਪਰਿਵਾਰਿਕ ਮੈਂਬਰ ਸੀ ਉਸਦਾ ਵੀ ਬਚਾਅ ਰਿਹਾ ਹੈ।
5 ਮਹੀਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ
ਸਮਾਜ ਸੇਵੀ ਸੁਸਾਇਟੀ ਦੇ ਮੈਂਬਰ ਹੈਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਦਾ ਫੋਨ ਆਇਆ ਸੀ ਕਿ ਹਾਦਸਾ ਵਾਪਰ ਗਿਆ ਹੈ ਅਤੇ ਉਹ ਇੱਥੇ ਪਹੁੰਚੇ ਅਤੇ ਦੋਵੇਂ ਲਾਸ਼ਾਂ ਨੂੰ ਐਮਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਮਾਣਕ ਸਿੰਘ ਅਤੇ ਉਸਦੇ 5 ਮਹੀਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਦੋਨੋਂ ਮ੍ਰਿਤਕ ਦੇਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਮੋਰਚਰੀ ਵਿੱਚ ਇੱਕ ਰਖਵਾ ਕੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਮ੍ਰਿਤਕ ਦੇ ਭਰਾ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਣਕ ਸਿੰਘ ਮੇਰਾ ਵੱਡਾ ਭਰਾ ਸੀ, ਉਹ ਆਪਣੀ ਪਤਨੀ ਅਤੇ ਬੱਚੇ, ਜਿਸ ਦੀ ਉਮਰ ਪੰਜ ਮਹੀਨੇ ਸੀ, ਉਨ੍ਹਾਂ ਨਾਲ ਮੋਟਰਸਾਈਕਲ ’ਤੇ ਪਿੰਡ ਤੋਂ ਜਾ ਰਿਹਾ ਸੀ ਕਿ ਉਸ ਦਾ ਵਾਹਨ ਨਾਲ ਹਾਦਸਾ ਵਾਪਰ ਗਿਆ ਅਤੇ ਉਨ੍ਹਾਂ ਦਾ ਭਰਾ ਅਤੇ ਬੱਚੇ ਦੀ ਮੌਤ ਹੋ ਗਈ ਹੈ। ਜਦਕਿ ਉਸ ਦੇ ਨਾਲ ਜਾ ਰਹੀ ਉਸ ਦੀ ਪਤਨੀ ਅਮਨ ਕੌਰ ਨੂੰ ਮਾਮੂਲੀ ਸੱਟਾਂ ਲੱਗੀਆਂ।