ETV Bharat / state

ਚੰਡੀਗੜ੍ਹ 'ਚ ਧਮਾਕਾ, ਬਾਲੀਵੁੱਡ ਰੈਪਰ ਬਾਦਸ਼ਾਹ ਦੇ ਰੈਸਟੋਰੈਂਟ ਦੇ ਟੁੱਟੇ ਸ਼ੀਸ਼ੇ - BLASTS OUTSIDE TWO CLUBS CHANDIGARH

ਚੰਡੀਗੜ੍ਹ ਦੇ ਸੈਕਟਰ 26 ਵਿੱਚ ਦੋ ਕਲੱਬਾਂ ਦੇ ਬਾਹਰ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ।

BLASTS OUTSIDE TWO CLUBS CHANDIGARH
ਚੰਡੀਗੜ੍ਹ 'ਚ ਦੋ ਕਲੱਬਾਂ ਦੇ ਬਾਹਰ ਹੋਏ ਧਮਾਕੇ (ETV BHARAT PUNJAB)
author img

By ETV Bharat Punjabi Team

Published : Nov 26, 2024, 10:31 AM IST

Updated : Nov 26, 2024, 11:15 AM IST

ਚੰਡੀਗੜ੍ਹ: ਸੈਕਟਰ-26 ਸਥਿਤ ਕਲੱਬ ਨੇੜੇ ਮੰਗਲਵਾਰ ਸਵੇਰੇ ਦੋ ਜ਼ਬਰਦਸਤ ਧਮਾਕੇ ਹੋਏ, ਜਿਨ੍ਹਾਂ ਨੇ ਪੂਰਾ ਇਲਾਕਾ ਹਿਲਾ ਕੇ ਰੱਖ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਹੋਰ ਜਾਂਚ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਸੈਕਟਰ-26 ਸਥਿਤ ਦਿਉਰਾ ਕਲੱਬ ਦੇ ਬਾਹਰ ਬਾਈਕ 'ਤੇ ਆਏ ਦੋ ਅਣਪਛਾਤਿਆਂ ਨੇ ਧਮਾਕਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

ਰੈਸਟੋਰੈਂਟ ਦੇ ਟੁੱਟੇ ਸ਼ੀਸ਼ੇ (ETV BHARAT PUNJAB)

ਬੰਬ ਧਮਾਕੇ ਸਬੰਧੀ ਨਹੀਂ ਹੋਈ ਪੁਸ਼ਟੀ

ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਬੰਬ ਸੀ ਜਾਂ ਕੋਈ ਹੋਰ ਵਿਸਫੋਟਕ ਪਦਾਰਥ। ਪੁਲਿਸ ਸਮੇਤ ਫੋਰੈਂਸਿਕ ਮਾਹਿਰ ਅਤੇ ਹੋਰ ਜਾਂਚ ਏਜੰਸੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਪੂਰੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਇਨ੍ਹਾਂ ਧਮਾਕਿਆਂ ਕਾਰਨ ਕਲੱਬਾਂ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਸੁੱਟਣ ਵਾਲੇ ਬਾਈਕ 'ਤੇ ਸਵਾਰ ਹੋ ਕੇ ਆਏ ਸਨ।

ਦਹਿਸ਼ਤ ਫੈਲਾਉਣ ਦੀ ਕੋਸ਼ਿਸ਼

ਧਮਾਕੇ ਹੋਣ ਤੋਂ ਬਾਅਦ ਸਾਰੇ ਕਲੱਬ ਬੰਦ ਕਰ ਦਿੱਤੇ ਗਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ । ਮੌਕੇ 'ਤੇ ਸਿਰਫ ਇੱਕ ਸੁਰੱਖਿਆ ਗਾਰਡ ਮੌਜੂਦ ਸੀ। ਉਸ ਨੇ ਹੀ ਪੁਲਿਸ ਨੂੰ ਸੂਚਨਾ ਦਿੱਤੀ। ਕਲੱਬ ਦੇ ਸੁਰੱਖਿਆ ਗਾਰਡ ਪਵਿੱਤਰ ਸਿੰਘ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਸ ਨੇ ਆਕੇ ਦੇਖਿਆ ਤਾਂ ਸ਼ੀਸ਼ਾ ਟੁੱਟਿਆ ਹੋਇਆ ਸੀ। ਇਸ ਤੋਂ ਬਾਅਦ ਅਣਪਛਾਤੇ ਬਾਈਕ ਸਵਾਰ ਧਮਾਕੇ ਕਰਨ ਮਗਰੋਂ ਫਰਾਰ ਹੋ ਗਏ।

ਪੀਐੱਮ ਮੋਦੀ ਦੀ ਚੰਡੀਗੜ੍ਹ ਫੇਰੀ

ਦੱਸ ਦਈਏ ਤਿੰਨ 3 ਦਸੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਹੈ। ਇਸ ਕਾਰਨ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ। ਹਾਲਾਂਕਿ ਇਸ ਘਟਨਾ ਨੇ ਪੁਲਿਸ ਦਾ ਤਣਾਅ ਹੋਰ ਵਧਾ ਦਿੱਤਾ ਹੈ, ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਵੀ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਆਉਣ ਵਾਲੀ ਹੈ।

Last Updated : Nov 26, 2024, 11:15 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.