ਮੂਨਕ 'ਚ ਕਰਜ਼ੇ ਤੋਂ ਦੁੱਖੀ ਹੋ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ - ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
🎬 Watch Now: Feature Video
ਸੰਗਰੂਰ:ਇੱਕ ਪਾਸੇ ਜਿਥੇ ਦਿੱਲੀ ਬਾਰਡਰਾਂ 'ਤੇ ਕਿਸਾਨੀ ਸੰਘਰਸ਼ ਜਾਰੀ ਹੈ, ਉਥੇ ਹੀ ਦੂਜੇ ਪਾਸੇ ਕਰਜ਼ੇ ਹੇਠ ਦਬੇ ਕਿਸਾਨਾਂ ਵੱਲੋਂ ਰੋਜ਼ਾਨਾ ਖ਼ੁਦਕੁਸ਼ੀ ਕਰਨ ਦੇ ਮਾਮਲੇ ਵੱਧ ਗਏ ਹਨ। ਹਲਕਾ ਲਹਿਰਾਗਾਗਾ ਦੇ ਮੂਨਕ ਵਿਖੇ ਕਰਜ਼ੇ ਕਾਰਨ ਇੱਕ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਲਾਬ ਸਿੰਘ ਵਜੋਂ ਹੋਈ ਹੈ। ਸਥਾਨਕ ਲੋਕਾਂ ਤੇ ਮ੍ਰਿਤਕ ਦੇ ਪਿੰਡ ਵਾਸੀਆਂ ਨੇ ਦੱਸਿਆ ਬੀਤੇ ਸਾਲ ਮੀਂਹ ਦੌਰਾਨ ਘੱਗਰ ਦਰੀਆ ਟੁੱਟਣ ਕਾਰਨ ਹੜ੍ਹ ਦੌਰਾਨ ਉਸ ਦੀ ਫਸਲ ਤਬਾਹ ਹੋ ਗਈ। ਜਿਸ ਦੇ ਚਲਦੇ ਗੁਲਾਬ ਸਿੰਘ 'ਤੇ 5 ਲੱਖ ਰੁਪਏ ਕਰਜ਼ਾ ਤੇ ਬੈਂਕ ਦਾ ਕਰਜ਼ਾ ਵੀ ਸੀ। ਉਹ ਕਰਜ਼ਾ ਨਾ ਮੋੜ ਸਕਣ ਕਾਰਨ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਕਰਜ਼ਾ ਮੁਆਫੀ ਤੇ ਮ੍ਰਿਤਕ ਦੇ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।