ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ - ਜਲੰਧਰ ਨਿਊਜ਼
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14049850-295-14049850-1640857901098.jpg)
ਤਰਨਤਾਰਨ: ਵਿਧਾਨ ਸਭਾ ਹਲਕਾ (Assembly constituency) ਪੱਟੀ ਦੇ ਅਧੀਨ ਪੈਂਦੇ ਪਿੰਡ ਸੰਘਵਾਂ ਵਿਖੇ ਇਕ ਨੌਜਵਾਨ ਦੀ ਨਸ਼ਾ ਛੁਡਾਓ ਓਟ ਸੈਂਟਰ ਵਿੱਚੋਂ ਨਸ਼ੇ ਵਾਲੀ ਗੋਲੀ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ (death of a young man) ਹੋ ਗਈ। ਇਸ ਬਾਰੇ ਮ੍ਰਿਤਕ ਜੈਮਲ ਸਿੰਘ ਦੇ ਭਰਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਭੱਗੂਪੁਰ ਓਟ ਸੈਂਟਰ ਵਿਚੋਂ ਨਸ਼ਾ ਛਡਾਊ ਗੋਲੀ ਨਾ ਮਿਲਣ ਕਰਕੇ ਉਸ ਦੇ ਭਰਾ ਜੈਮਲ ਸਿੰਘ ਦੀ ਮੌਤ ਹੋਈ ਹੈ ਕਿਉਂਕਿ ਕਈ ਦਿਨਾਂ ਤੋਂ ਇਸ ਓਟ ਸੈਂਟਰ (Oat Center) ਵਿੱਚ ਗੋਲੀਆਂ ਨਹੀਂ ਆ ਰਹੀਆਂ ਸਨ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਓਟ ਸੈਂਟਰ ਵਿਚ ਗੋਲੀਆਂ ਭੇਜੀਆਂ ਜਾਣ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਅਤੇ ਉਸਦੀ ਮੌਤ ਹੋ ਗਈ ਹੈ।