ਸਵੱਛਤਾ ਅਭਿਆਨ ਤਹਿਤ ਲਦਾਖ਼ ਤੋਂ ਦਿੱਲੀ ਲਈ ਰਵਾਨਾ ਹੋਈ ਸਾਈਕਲ ਰੈਲੀ ਪਠਾਨਕੋਟ ਪੁੱਜੀ - ਲਦਾਖ਼ ਤੋਂ ਦਿੱਲੀ ਸਾਈਕਲ ਰੈਲੀ
🎬 Watch Now: Feature Video
ਪਠਾਨਕੋਟ: ਸਵੱਛਤਾ ਅਭਿਆਨ ਦੇ ਤਹਿਤ ਜਿੱਥੇ ਕੇਂਦਰ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਹਨ, ਉੱਥੇ ਹੀ ਕੁੱਝ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਛੇੜੀ ਗਈ ਹੈ। ਇਸ ਮੁਹਿੰਮ 'ਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਹ ਸਾਈਕਲ ਰੈਲੀ 12 ਸਤੰਬਰ ਤੋਂ ਲੇਹ ਲੱਦਾਖ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ 'ਚ ਸਵੱਛਤਾ ਦਾ ਸੰਦੇਸ਼ ਦਿੰਦੇ ਹੋਏ 2 ਅਕਤੂਬਰ ਨੂੰ ਦਿੱਲੀ ਪੁੱਜੇਗੀ। ਵੀਰਵਾਰ ਨੂੰ ਇਹ ਰੈਲੀ ਪਠਾਨਕੋਟ ਪੁੱਜੀ। ਪਠਾਨਕੋਟ ਦੇ ਲੋਕਾਂ ਵੱਲੋਂ ਇਸ ਸਾਈਕਲ ਰੈਲੀ ਦਾ ਸਵਾਗਤ ਕੀਤਾ ਗਿਆ। ਇਹ ਸਾਰੇ ਬੱਚੇ ਐੱਨਸੀਸੀ ਦੇ ਹਨ। ਇਸ ਬਾਰੇ ਐੱਨਸੀਸੀ ਬੱਚਿਆਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਲੋਕ ਥਾਂ-ਥਾਂ ਗੰਦਗੀ ਫੈਲਾ ਰਹੇ ਹਨ, ਇਸ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।