ਯੂਬੀਡੀਸੀ ਨਹਿਰ ਦੇ ਕੰਢੇ ਜ਼ਮੀਨ ’ਤੇ ਪਈ ਦਰਾਰ - ਨਹਿਰ ਚ ਪਾਣੀ ਛੱਡਣਾ ਵੀ ਬੰਦ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11905379-170-11905379-1622024975010.jpg)
ਪਠਾਨਕੋਟ: ਜ਼ਿਲ੍ਹੇ ਦੇ ਪਿੰਡ ਫਰੀਦਾਨਗਰ ਤੋਂ ਭੀਮਪੁਰ ਨੂੰ ਜਾਣ ਵਾਲੀ ਯੂਬੀਡੀਸੀ ਨਹਿਰ ਦੇ ਕੰਢੇ ਜ਼ਮੀਨ ਕੱਟਣ ਕਾਰਨ ਇਸ ਦੇ ਕਿਨਾਰੇ ਤੋਂ ਪਾਣੀ ਆਉਣਾ ਸ਼ੁਰੂ ਹੋ ਗਿਆ। ਜਿਸ ਕਾਰਨ ਇਸ ਉਪਰੋਂ ਆ ਰਹੀ ਸੜਕ ਦੇ ਪਾਣੀ ਕਾਰਨ ਟੁੱਟਣ ਲੱਗੀ। ਜਿਸ ਨੂੰ ਵੇਖਦੇ ਹੋਏ ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਰਣਜੀਤ ਸਾਗਰ ਡੈਮ ਤੋਂ ਆ ਰਹੇ ਪਾਣੀ ਨੂੰ ਮਾਧੋਪੁਰ ਹੈੱਡਵਰਕਸ ਦੇ ਵਿੱਚੋਂ ਇਸ ਯੂਬੀਡੀਸੀ ਨਹਿਰ ਦੇ ਵਿੱਚ ਛੱਡੇ ਜਾਣ ਵਾਲੇ ਪਾਣੀ ਨੂੰ ਬੰਦ ਕਰਵਾ ਦਿੱਤਾ ਅਤੇ ਸੜਕ ਤੇ ਹੋਣ ਵਾਲੀ ਆਵਾਜਾਈ ਨੂੰ ਵੀ ਬੰਦ ਕਰਵਾ ਦਿੱਤਾ। ਤਾਂ ਜੋ ਇਸ ਕਾਰਨ ਕੋਈ ਹਾਦਸਾ ਨਾ ਵਾਪਰੇ। ਇਸ ਸਬੰਧੀ ਇਰੀਗੇਸ਼ਨ ਵਿਭਾਗ ਦੇ ਐਸਡੀਓ ਨੇ ਦੱਸਿਆ ਕਿ ਨਹਿਰ ’ਚ ਕਿਸੇ ਕਾਰਨ ਪਾਣੀ ਛੱਡਣਾ ਪਿਆ ਸੀ ਜਿਸ ਕਾਰਨ ਪਾਣੀ ਹੱਦ ਤੋਂ ਜਿਆਦਾ ਹੋ ਗਿਆ। ਪਾਣੀ ਆਉਣ ਕਾਰਨ ਸੜਕ ਤੇ ਆਵਾਜਾਈ ਬੰਦ ਕਰਵਾ ਦਿੱਤੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ। ਨਹਿਰ ਚ ਪਾਣੀ ਛੱਡਣਾ ਵੀ ਬੰਦ ਕਰਵਾ ਦਿੱਤਾ ਹੈ। ਜਲਦ ਹੀ ਇਸਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।