ਗੁਰਦਾਸਪੁਰ: ਇੱਕ ਗੁਦਾਮ ਚੋਂ ਪਟਾਕਿਆਂ ਦਾ ਜ਼ਖੀਰਾ ਬਰਾਮਦ - ਬਟਾਲਾ ਰੋਡ, ਗੁਰਦਾਸਪੁਰ
🎬 Watch Now: Feature Video

ਗੁਰਦਾਸਪੁਰ: ਸ਼ਹਿਰ ਦੇ ਬਟਾਲਾ ਰੋਡ ਉੱਤੇ ਸਥਿਤ ਇੱਕ ਗੋਦਾਮ ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਸਟੋਰ ਕੀਤੇ ਗਏ, ਨਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਟਾਲਾ ਰੋਡ ਉੱਤੇ ਇੱਕ ਗੁਦਾਮ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਟਾਕਿਆਂ ਦੀ ਸਟੋਰੇਜ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੇ ਦੌਰਾਨ ਗੁਦਾਮ ਅੰਦਰ ਭਾਰੀ ਮਾਤਰਾ ਵਿੱਚ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇਸ ਗੁਦਾਮ ਨੂੰ ਹਨੀ ਅਤੇ ਮਨੀ ਨਾਂਅ ਦੇ ਦੋ ਵਿਅਕਤੀਆਂ ਨੇ ਕਿਰਾਏ ਉੱਤੇ ਲਿਆ ਸੀ। ਪੁਲਿਸ ਵੱਲੋਂ ਪਟਾਕਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਗੋਦਾਮ ਮਾਲਕਾਂ ਉੱਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਜਾਰੀ ਹੈ।