ਸਮਰਾਲਾ 'ਚ ਹੋਈ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
🎬 Watch Now: Feature Video
ਲੁਧਿਆਣਾ : ਸਮਰਾਲਾ 'ਚ ਕੋਵਿਡ -19 ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਸਿਵਲ ਹਸਪਤਾਲ ਸਮਰਾਲਾ ਵਿਖੇ ਸਿਹਤ ਵਿਭਾਗ ਦੇ ਮੈਂਬਰਾਂ ਨੇ ਖ਼ੁਦ ਟੀਕਾ ਲਗਵਾ ਕੇ ਕੋਵਿਡ -19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਮਰਾਲਾ 'ਚ ਸਭ ਤੋਂ ਕੋਰੋਨਾ ਦਾ ਟੀਕਾ ਲਗਵਾਉਣ ਵਾਲੀ ਸਿਹਤ ਮੁਲਾਜ਼ਮ ਰਸ਼ਮੀ ਨੇ ਲੋਕਾਂ ਨੇ ਕਿਹਾ ਇਹ ਟੀਕ ਸੁਰੱਖਿਅਤ ਹੈ। ਮਹਾਂਮਾਰੀ ਤੋਂ ਬਚਾਅ ਲਈ ਹਰ ਕਿਸੇ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਸਬੰਧੀ ਬਚਾਅ ਦੀਆਂ ਹਦਾਇਤਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਐਸਐਮਓ ਅਧਿਕਾਰੀ ਤਰਕਯੋਤ ਸਿੰਘ ਨੇ ਦੱਸਿਆ ਕਿ ਆਪਣੇ ਹੀ ਦੇਸ਼ 'ਚ ਕੋਵਿਡ ਵੈਕਸੀਨ ਤਿਆਰ ਕਰਨ ਵਾਲਾ ਭਾਰਤ ਪੰਜਵਾਂ ਦੇਸ਼ ਬਣ ਗਿਆ ਹੈ। ਹਸਪਤਾਲ ਸਟਾਫ ਨੂੰ ਟੀਕਾ ਲਗਾ ਕੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।