ਕੋਵਿਡ-19: ਲੁਧਿਆਣਾ 'ਚ 1143 ਕੋਰੋਨਾ ਮਾਮਲਿਆਂ 'ਚੋਂ 1030 ਨਿਕਲੇ ਨੈਗੇਟਿਵ
🎬 Watch Now: Feature Video
ਲੁਧਿਆਣਾ: ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਅੱਜ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਹੁਣ ਤੱਕ ਲੁਧਿਆਣਾ ਵਿੱਚ 1143 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਈ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 1030 ਸੈਂਪਲ ਨੈਗੀਟਿਵ ਹਨ, ਜਦੋਂ ਕਿ 71 ਮਰੀਜ਼ਾਂ ਦੀ ਰਿਪਰੋਟ ਆਉਣੀ ਬਾਕੀ ਹੈ ਅਤੇ 19 ਮਰੀਜ਼ਾਂ ਦੇ ਮਾਮਲੇ ਪੌਜ਼ੀਟਿਵ ਪਾਏ ਗਏ ਹਨ। ਇੰਨ੍ਹਾਂ ਵਿੱਚ ਇੱਕ ਜਲੰਧਰ, ਇੱਕ ਬਰਨਾਲਾ ਅਤੇ ਬਾਕੀ ਦੇ ਜ਼ਿਲ੍ਹੇ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ਵਿੱਚ 7520 ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 9 ਵਿਅਕਤੀਆਂ ਵਿੱਚ ਹੀ ਖਾਂਸੀ ਜੁਕਾਮ ਦੇ ਲੱਛਣ ਪਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਸਰਕਾਰੀ ਉਸਾਰੀਆਂ ਦੇ ਕੰਮ ਚੱਲ ਰਹੇ ਹਨ ਉਨ੍ਹਾਂ ਸਬੰਧੀ ਵੀ ਮੈਂਬਰੀ ਟੀਮ ਬਣਾਈ ਗਈ ਹੈ ਜੋ ਮੌਕੇ ਦਾ ਜਾਇਜ਼ਾ ਲੈ ਕੇ ਅਤੇ ਲੇਬਰ ਦੇ ਕੰਮ ਕਰਨ ਸਬੰਧੀ ਪੂਰਾ ਮੁਆਇਨਾ ਕਰਕੇ ਕੰਮ ਕਰਨ ਦੀ ਆਗਿਆ ਦੇਵੇਗੀ।