ਨਿਗਮ ਚੋਣਾਂ: ਪ੍ਰਨੀਤ ਕੌਰ ਨੇ ਜ਼ੀਰਕਪੁਰ 'ਚ ਕੀਤੀਆਂ ਚੋਣ ਰੈਲੀਆਂ - election rallies in Zirakpur
🎬 Watch Now: Feature Video
ਮੋਹਾਲੀ: ਪੰਜਾਬ ਦੇ ਵਿੱਚ ਨਿਗਮ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਹਰ ਪਾਰਟੀ ਦੇ ਨੇਤਾ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨ 'ਚ ਲਗੇ ਹੋਏ ਹਨ। ਇਨ੍ਹਾਂ ਚੋਣਾਂ 'ਚ ਖੜ੍ਹੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਲਈ ਕਈ ਵੱਡੇ ਸਿਆਸਤਦਾਨ ਸਾਹਮਣੇ ਆਏ ਹਨ। ਇਸ ਮੌਕੇ ਸੰਸਦ ਮੈਬਰ ਪ੍ਰਨੀਤ ਕੌਰ ਨੇ ਵੀ ਜ਼ੀਰਕਪੁਰ ਕਈ ਚੋਣ ਰੈਲੀਆਂ ਕੀਤੀਆਂ। ਪਰਨੀਤ ਕੌਰ ਨੇ ਕਿਹਾ ਕਿ ਇਹ ਚੋਣਾਂ ਸਾਰੀਆਂ ਲਈ ਬਹੁਤ ਮਹੱਤ ਰੱਖਦੀਆਂ ਹਨ। ਇਸ ਮੌਕੇ ਪਰਨੀਤ ਕੌਰ ਨੇ ਅਕਾਲੀਆਂ ਤੇ ਭਾਜਪਾ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਵਿਨ੍ਹੇ।