ਕੋਰੋਨਾ ਵਲੰਟੀਅਰ ਵੱਲੋਂ ਨੌਕਰੀ ਮੁੜ ਬਹਾਲ ਕਰਨ ਦੀ ਮੰਗ - ਫੰਡਾਂ ਦੀ ਘਾਟ ਦਾ ਬਹਾਨਾ
🎬 Watch Now: Feature Video
ਬਠਿੰਡਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਪਹਿਲੇ ਪੜਾਅ ਦੌਰਾਨ ਰੱਖੇ ਵਲੰਟੀਅਰਾਂ ਦੀ ਸੇਵਾਵਾਂ ਸਮਾਪਤ ਕਰਨ ਨੂੰ ਲੈ ਕੇ ਵਲੰਟੀਅਰਾਂ 'ਚ ਸਰਕਾਰ ਖ਼ਿਲਾਫ਼ ਕਾਫੀ ਰੋਸ ਪਣਪ ਰਿਹਾ ਹੈ। ਸਾਰੇ ਵਲੰਟੀਅਰ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਉੱਤੇ ਚੱਲ ਰਹੇ ਹਨ। ਅੱਜ ਯੂਨੀਅਨ ਦਾ ਇਕ ਵਫ਼ਦ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਵੀ ਗਿਆ ਅਤੇ ਬਕਾਇਦਾ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਕੋਰੋਨਾ ਦਾ ਪ੍ਰਕੋਪ ਘਟ ਗਿਆ ਤਾਂ ਸਰਕਾਰ ਨੇ ਫੰਡਾਂ ਦੀ ਘਾਟ ਦਾ ਬਹਾਨਾ ਬਣਾ ਕੇ ਨੌਕਰੀਆਂ ਕੱਢ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਨੌਕਰੀਆਂ ਤੇ ਵਾਪਿਸ ਰੱਖਿਆ ਜਾਵੇ।