ਕੋਰੋਨਾ ਵਾਇਰਸ: ਮੰਜੀ ਸਾਹਿਬ 'ਚ ਪਿਆ ਆਖੰਡ ਪਾਠ ਦਾ ਭੋਗ - Corona Virus
🎬 Watch Now: Feature Video
ਅੰਮ੍ਰਿਤਸਰ ਦੇ ਮੰਜੀ ਸਾਹਿਬ ਗੁਰਦੁਆਰਾ 'ਚ ਸ਼੍ਰੋਮਣੀ ਕਮੇਟੀ ਵੱਲੋਂ ਆਖੰਡ ਪਾਠ ਕਰਵਾਇਆ ਗਿਆ। ਆਖੰਡ ਸਾਹਿਬ ਦਾ ਪਾਠ 17 ਮਾਰਚ ਤੋਂ ਗੁਰਦੁਆਰਾ ਮੰਜੀ ਸਾਹਿਬ 'ਚ ਆਰੰਭ ਹੋਇਆ ਸੀ ਜਿਸ ਦਾ ਵੀਰਵਾਰ ਨੂੰ ਭੌਗ ਪਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਪਾਠ ਦੌਰਾਨ ਗੁਰੂ ਸਾਹਿਬ ਦੇ ਚਰਨਾਂ 'ਚ ਸਮੁੱਚੀ ਮਨੁੱਖਤਾ ਦੇ ਭਲੇ ਤੇ ਕੋਰੋਨਾ ਵਾਇਰਸ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਦੀ ਅਰਦਾਸ ਕੀਤੀ।